Director : Manvir Singh Walia
Editor : Jatin Kumar Sahota
ਜਲੰਧਰ, 13ਜੂਨ : Prime Punjab
ਪੰਜਾਬ ਪੁਲਿਸ ਵੱਲੋਂ ਲੁੱਟਾ ਖੋਹਾਂ ਕਰਨ ਵਾਲ਼ੇ ਮਾੜੇ ਅਨਸਰਾਂ ਖਿਲਾਫ਼ ਚਲਾਈ ਹੋਈ ਮੁਹਿੰਮ ਤਹਿਤ ਦੋਸ਼ੀ ਕਾਬੂ ਕਰਨ ਵਿੱਚ ਥਾਣਾ ਡਵੀਜ਼ਨ ਨੰਬਰ 1 ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਹੈ।
ਮਿਤੀ 11.06.2026 ਨੂੰ SI/SHO ਰਕੇਸ਼ ਕੁਮਾਰ ਨੂੰ, ਥਾਣਾ ਡਵੀਜ਼ਨ ਨੰਬਰ 1 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ SI ਵਰਿੰਦਰ ਸਿੰਘ ਨੰਬਰ 3622/PBI ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 152 ਮਿਤੀ 18.05.2026 ਅ/ਧ 304(2), 62, 3(5) BNS ਥਾਣਾ ਡਵੀਜ਼ਨ ਨੰਬਰ 01 ਕਮਿਸ਼ਨਰੇਟ ਜਲੰਧਰ ਦਰਜ਼ ਕੀਤਾ ਗਿਆ। ਜੋ ਕਿ ਬਰਬਿਆਨ ਪ੍ਰਿਆ ਦੇਵੀ ਪਤਨੀ ਸੁਖਦੇਵ ਕੁਮਾਰ ਵਾਸੀ ਨੇੜੇ ਦਾਦਾ ਮੱਲ ਦਰਗਾਹ ਬੈਕਸਾਈਡ ਵਨ ਵਿਭਾਗ ਦਫਤਰ ਮਕਸੂਦਾ ਦਰਜ ਹੋਇਆ ਸੀ।
ਪ੍ਰਿਆ ਦੇਵੀ ਪਤਨੀ ਸੁਖਦੇਵ ਕੁਮਾਰ ਵਾਸੀ ਨੇੜੇ ਦਾਦਾ ਮੱਲ ਦਰਗਾਹ ਮਿਤੀ 17.05.2026 ਨੂੰ ਵਕਤ ਕਰੀਬ 4.00PM ਉਹ ਆਪਣੇ ਬੱਚੇ ਸਮੇਤ ਕੰਮ ਤੋਂ ਘਰ ਨੂੰ ਜਾ ਰਹੀ ਹੈ ਸੀ ਤਾਂ ਉਸ ਪਾਸੋਂ 02 ਅਣਪਛਾਤੇ ਨੌਜਵਾਨ ਇੱਕ ਕਾਲੇ ਰੰਗ ਦੇ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਤੇ ਮੂੰਹ ਕੱਪੜੇ ਨਾਲ ਢਕਿਆ ਹੋਇਆ ਵੱਲੋਂ ਦਾਤ ਦੀ ਨੋਕ ਤੇ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ ਕੀਤੀ ਤੇ ਲੋਕ ਇਕੱਠੇ ਹੁੰਦੇ ਦੇਖ ਕੇ ਮੌਕਾ ਤੋਂ ਭੱਜ ਗਏ।
ਤਫਤੀਸ਼ ਦੌਰਾਨ ਮੌਕਾ ਵਾਰਦਾਤ ਦੀ CCTV ਵੀਡੀਓ ਚੈੱਕ ਕਰਦੇ ਹੋਏ ਦੋਸ਼ੀਆਨ ਰਵਿੰਦਰਪਾਲ ਸਿੰਘ ਉਰਫ ਰਵੀ ਪੁੱਤਰ ਲੇਟ ਸੁਰਜੀਤ ਸਿੰਘ ਵਾਸੀ ਤਲਵੰਡੀ ਕੂਕਾ ਥਾਣਾ ਬੇਗੋਵਾਲ ਜਿਲਾ ਕਪੂਰਥਲਾ ਅਤੇ ਨਾਲ ਦੇ ਸਾਥੀ ਦੀ ਸਨਾਖਤ ਕੀਤੀ ਗਈ।
ਮਿਤੀ 11.06.2026 ਨੂੰ ਦੋਸ਼ੀ ਰਵਿੰਦਰਪਾਲ ਸਿੰਘ ਨੂੰ ਹਸਬ ਜਾਬਤਾ ਅਨੁਸਾਰ ਇਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਲ ਨੰਬਰ PB 09-AE-2203 ਸਪਲੈਂਡਰ ਬਰਾਮਦ ਕੀਤਾ ਗਿਆ ਤੇ ਇਸਦੇ ਨਾਲ ਦਾ ਸਾਥੀ ਘਰੋਂ ਫਰਾਰ ਹੋ ਗਿਆ। ਜਿਸਦੀ ਭਾਲ ਕੀਤੀ ਜਾ ਰਹੀ ਹੈ।
ਜੋ ਦੋਸ਼ੀ ਰਵਿੰਦਰਪਾਲ ਸਿੰਘ ਉਰਫ ਰਵੀ ਉਕਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਸ ਪਾਸੋਂ ਹੋਰ ਵਾਰਦਾਤ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਮੁਕੱਦਮਾ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਬਰਾਮਦਗੀ:
ਮੋਟਰਸਾਈਲ ਨੰਬਰ PB 09-AE-2203 ਸਪਲੈਂਡਰ।

More Stories
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਫਾਇਰਿੰਗ ਅਤੇ ਧਮਕੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ।
(AGTF) ਪੰਜਾਬ ਨੇ ਪੰਜ ਜ਼ਿੰਦਾ ਕਾਰਤੂਸਾਂ ‘ਤੇ ਦੋ ਦੇਸੀ .32 ਬੋਰ ਪਿਸਤੌਲਦੋ ਸਮੇਤ ਦੋ ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ।
दुष्कर्म के बाद हत्या और नशा तस्करी के मामलों में फरार आरोपी को थाना फिल्लौर पुलिस ने किया गिरफ्तार।