Director : Manvir Singh Walia
Editor : Jatin Kumar Sahota
ਜਲੰਧਰ, 15ਜੂਨ : Prime Punjab
ਕਮਿਸ਼ਨਰੇਟ ਪੁਲਿਸ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਵੱਲੋਂ ਕਤਲ ਦੀ ਵਾਰਦਾਤ ਨੂੰ ਕੁਝ ਦਿਨਾਂ ਵਿੱਚ ਸੁਲਝਾਉਂਦਿਆਂ ਮੁੱਖ ਦੋਸ਼ੀ ਨੂੰ ਝਾਰਖੰਡ ਤੋਂ ਗ੍ਰਿਫਤਾਰ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ।
ਕਮਿਸ਼ਨਰ ਪੁਲਿਸ ਜਲੰਧਰ, ਸ਼੍ਰੀਮਤੀ ਧਨਪ੍ਰੀਤ ਕੌਰ IPS, ਜੀ ਦੇ ਦਿਸ਼ਾ ਨਿਰਦੇਸ਼ ਹੇਠ, ਗੁਰੂ ਰਾਮਦਾਸ ਇਨਕਲੇਵ ਸ਼ੇਰ ਸਿੰਘ ਕਲੋਨੀ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ ਸੁਲਝਾਉਂਦਿਆਂ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਮਿਤੀ 04.06.2026 ਨੂੰ ਕਿਰਾਏਦਾਰ ਵੱਲੋਂ ਇਤਲਾਹ ਮਿਲੀ ਕੀ ਮਕਾਨ ਨੰਬਰ 416 ਗੁਰੂ ਰਾਮਦਾਸ ਇਨਕਲੇਵ ਸ਼ੇਰ ਸਿੰਘ ਕਲੋਨੀ ਜਲੰਧਰ ਦੀ ਪਹਿਲੀ ਮੰਜਿਲ ਜਿਸਨੂੰ ਤਾਲਾ ਲੱਗਾ ਹੋਇਆ ਹੈ, ਜਿਸਦੇ ਵਿੱਚੋਂ ਕਾਫੀ ਗੰਦੀ ਬਦਬੂ ਆ ਰਹੀ ਹੈ, ਜਿਸਤੇ ਪੁਲਿਸ ਚੌਂਕੀ ਲੈਦਰ ਕੰਪਲੈਕਸ ਦੀ ਪੁਲਿਸ ਪਾਰਟੀ ਵੱਲੋਂ ਘਰ ਦੀ ਤਲਾਸ਼ੀ ਲੈਣ ਤੇ ਕੰਬਲ ਵਿੱਚ ਲਪੇਟੀ ਹੋਈ ਗਲੀ-ਸੜੀ ਲਾਸ਼ ਬਰਾਮਦ ਹੋਈ। ਮ੍ਰਿਤਕ ਵਿਅਕਤੀ ਦੀ ਪਛਾਣ ਤਨਿਸ਼ ਅਰੋੜਾ ਉਰਫ ਨੰਨੀ ਪੁੱਤਰ ਲੇਟ ਵਿਜੈ ਕੁਮਾਰ ਵਾਸੀ ਮਕਾਨ ਨੰਬਰ WP-119 ਨੇੜੇ ਗੁਰੂ ਨਾਨਕ ਪਾਰਕ ਬਸਤੀ ਸ਼ੇਖ ਜਲੰਧਰ ਵਜੋਂ ਹੋਈ।
ਮ੍ਰਿਤਕ ਦੇ ਭਰਾ ਮਨੀਸ਼ ਅਰੋੜਾ ਦੇ ਬਿਆਨ ਤੇ ਦੀਪਕ ਕੁਮਾਰ ਸਿੰਘ ਪੁੱਤਰ ਸਦਾਨੰਦ ਸਿੰਘ ਵਾਸੀ ਪਿੰਡ ਬੁਲੰਦਪੁਰ ਡਾਕਖਾਨਾ ਨੂਰਪੁਰ ਜਿਲਾ ਜਲੰਧਰ ਹਾਲ ਵਾਸੀ ਮਕਾਨ ਨੰਬਰ 416 ਗੁਰੂ ਰਾਮਦਾਸ ਇਨਕਲੇਵ ਸ਼ੇਰ ਸਿੰਘ ਕਲੋਨੀ ਜਲੰਧਰ ਦੇ ਖਿਲਾਫ ਮੁਕੱਦਮਾ ਦਰਜ਼ ਕੀਤਾ ਗਿਆ ਅਤੇ ਥਾਣਾ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ ਵੱਲੋਂ ਮੁਢਲੀ ਤਫਤੀਸ਼ ਅਰੰਭ ਕੀਤੀ ਗਈ।
ਦੌਰਾਨੇ ਤਫਤੀਸ਼ ਇਤਲਾਹ ਮਿਲੀ ਕਿ, ਦੀਪਕ ਕੁਮਾਰ ਸਿੰਘ ਪੁੱਤਰ ਸਦਾਨੰਦ ਸਿੰਘ ਜੋ ਆਪਣੇ ਰਿਸ਼ਤੇਦਾਰ ਦੇ ਘਰ ਝਾਰਖੰਡ ਵਿਖੇ ਪਨਾਹ ਲਈ ਬੈਠਾ ਹੈ, ਜਿਸਨੂੰ ਪਿੰਡ ਸਿੰਸੋ ਮੁਹਵਰੀ ਝਾਰਖੰਡ ਤੋਂ ਗ੍ਰਿਫਤਾਰ ਕੀਤਾ ਗਿਆ। ਜਿਸਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਦੋਸ਼ੀ ਪਾਸੋਂ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਅਤੇ ਦਾਤਰ ਬਰਾਮਦ ਕੀਤਾ ਗਿਆ।
ਮੁਕੱਦਮਾ ਨੰਬਰ: ਮੁਕੱਦਮਾ ਨੰਬਰ 146 ਮਿਤੀ 05.06.2026 ਅ/ਧ 103,3(5) BNS ਥਾਣਾ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ।


More Stories
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।