Director : Manvir Singh Walia
Editor : Jatin Kumar Sahota
ਜਲੰਧਰ, 17 ਜੂਨ : Prime Punjab
ਕਮਿਸ਼ਨਰ ਪੁਲਿਸ ਜਲੰਧਰ, ਸ਼੍ਰੀਮਤੀ ਧਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ ਹੇਠ DCP/Inv. ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ PPS, ADCP/Indu. & Security ਸ਼੍ਰੀ ਨਵਜੋਤ ਸਿੰਘ ਸੰਧੂ PPS ਅਤੇ ACP/HQ ਕਰਨੈਲ ਸਿੰਘ PPS ਦੀ ਨਿਗਰਾਨੀ ਹੇਠ ਨਿਰਧਾਰਿਤ 06 ਮੈਂਬਰੀ ਕਮੇਟੀ ਵੱਲੋਂ ਟ੍ਰੈਫਿਕ ਸਟਾਫ ਕਮਿਸ਼ਨਰੇਟ ਜਲੰਧਰ ਦੇ ਵੱਲੋਂ ਸਾਲ 2013 ਤੋਂ ਸਾਲ 2020 ਤੱਕ ਕਬਜ਼ਾ ਪੁਲਿਸ ਵਿੱਚ ਲਏ ਗਏ 52 ਵਹੀਕਲ (ਟੂ-ਵੀਲਰ) ਜੋ ਵਾਹਨ ਯਾਰਡ ਟ੍ਰੈਫਿਕ ਸਟਾਫ ਪੁਲਿਸ ਲਾਈਨ ਕਮਿਸ਼ਨਰੇਟ ਜਲੰਧਰ ਵਿੱਚ ਖੜੇ ਵਹੀਕਲਾਂ ਨੂੰ ਨਿਲਾਮ ਕੀਤਾ ਗਿਆ।
ਇਹ ਕਾਰਵਾਈ ਗਠਿਤ 06 ਮੈਂਬਰੀ ਟੀਮ ਦੀ ਨਿਗਰਾਨੀ ਹੇਠ ਪੁਲਿਸ ਲਾਈਨ ਕਮਿਸ਼ਨਰੇਟ ਜਲੰਧਰ ਵਿਖੇ ਮੁਕੰਮਲ ਹੋਈ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਪਹਿਲਾਂ ਅਖਬਾਰਾਂ ਰਾਹੀ ਨਿਲਾਮੀ ਦੇ ਇਸ਼ਤਿਹਾਰ ਲਗਾ ਕੇ ਵਹੀਕਲਾਂ ਦੇ ਅਸਲ ਮਾਲਕਾਂ ਨੂੰ ਆਪਣੇ ਵਹੀਕਲਾਂ ਨੂੰ ਰਲੀਜ਼ ਕਰਾਉਣ ਲਈ ਵੈਲਿਡ ਅਸਲ ਦਸਤਾਵੇਜ਼ਾਂ ਨੂੰ ਖਿੜਕੀ ਨੰਬਰ-5, ਇੰਚਾਰਜ ਐਡਮਿਨ, ਐਮਰਜੈਂਸੀ ਰਿਸਪੋਂਸ ਸਿਸਟਮ ਕਮਿਸ਼ਨਰੇਟ ਪੁਲਿਸ ਲਾਇਨ ਰੋਡ ਜਲੰਧਰ ਵਿਖੇ ਲੈ ਕੇ ਆਉਣ ਲਈ ਕਿਹਾ ਗਿਆ ਸੀ।
ਇਹਨਾਂ ਵਹੀਕਲਾਂ ਦੇ ਮਾਲਕਾਂ ਵੱਲੋਂ ਇਹਨਾਂ ਵਹੀਕਲਾਂ ਨੂੰ ਦਿੱਤੇ ਸਮੇਂ ਵਿੱਚ ਰਲੀਜ਼ ਨਹੀਂ ਕਰਾਇਆ ਗਿਆ ਸੀ। ਇਹਨਾਂ ਵਹੀਕਲਾਂ ਦੇ ਅਸਲ ਮਾਲਕਾਂ ਵੱਲੋਂ ਆਪਣਾ ਦਾਅਵਾ ਪੇਸ਼ ਨਾ ਕਰਨ ਤੇ ਇਹਨਾਂ 52 ਵਹੀਕਲਾਂ ਨੂੰ ਅੱਜ ਹਾਕੀ ਗਰਾਉਂਡ ਪੁਲਿਸ ਲਾਈਨ ਕਮਿਸ਼ਨਰੇਟ ਜਲੰਧਰ ਵਿੱਚ ਖੁੱਲੀ ਬੋਲੀ ਰਾਹੀਂ ਨਿਲਾਮ ਕੀਤਾ ਗਿਆ। ਇਸ ਨਿਲਾਮੀ ਪ੍ਰਕਿਰਿਆ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਕੁੱਲ 21 ਬੋਲੀਕਾਰਾਂ ਨੇ ਹਿੱਸਾ ਲਿਆ ਤੇ ਇਹਨਾਂ ਵਹੀਕਲਾਂ ਨੂੰ ਖੁੱਲੀ ਬੋਲੀ ਰਾਹੀਂ ਖਰੀਦ ਕੀਤਾ। ਇਹਨਾਂ ਵਹੀਕਲਾਂ ਦੀ ਨਿਲਾਮੀ ਤੋਂ ਕੁੱਲ ਰਕਮ 4 ਲੱਖ 50 ਹਜ਼ਾਰ ਦੀ ਰਕਮ ਹਾਸਲ ਹੋਈ ਹੈ। ਇਸ ਤੋਂ ਇਲਾਵਾ ਅਗਲੇ ਵਹੀਕਲਾਂ ਦੀ ਨਿਲਾਮੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ।
ਇਸ ਲਈ ਸਬੰਧਿਤ ਵਹੀਕਲਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਅਸਲ ਦਸਤਾਵੇਜ ਵਿਖਾ ਕੇ ਵਾਹਨ ਯਾਰਡ, ਟ੍ਰੈਫਿਕ ਸਟਾਫ ਪੁਲਿਸ ਲਾਈਨ, ਕਮਿਸ਼ਨਰੇਟ ਜਲੰਧਰ ਵਿੱਚ ਖੜੇ ਆਪਣੇ ਵਹੀਕਲਾਂ ਨੂੰ ਜਲਦੀ ਤੋਂ ਜਲਦੀ ਰਲੀਜ਼ ਕਰਵਾ ਸਕਦੇ ਹਨ।






More Stories
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।