Director : Manvir Singh Walia
Editor : Jatin Kumar Sahota
ਜਲੰਧਰ, 20 ਜੂਨ : Prime Punjab
ਪੰਜਾਬ ਪੁਲਿਸ ਦੀ ਫਰੰਟਲਾਈਨ ਫੋਰਸ ਹੁਣ ਨੌਜਵਾਨੀ ਨਾਲ ਹੋਰ ਮਜ਼ਬੂਤ ਹੋ ਰਹੀ ਹੈ। ਰਿਕਾਰਡ ਮੁਤਾਬਕ ਫੋਰਸ ਵਿੱਚ 29 ਸਾਲ ਤੋਂ ਘੱਟ ਉਮਰ ਦੇ 8,231 ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਨ੍ਹਾਂ ਵਿੱਚ 6,666 ਕਾਂਸਟੇਬਲ, 973 ਸੀਨੀਅਰ ਕਾਂਸਟੇਬਲ, 347 ਸਬ-ਇੰਸਪੈਕਟਰ ਅਤੇ 186 ਹੈੱਡ ਕਾਂਸਟੇਬਲ ਸ਼ਾਮਲ ਹਨ। ਇਨ੍ਹਾਂ ਵਿੱਚੋਂ 3,855 ਮੁਲਾਜ਼ਮ 20 ਤੋਂ 26 ਸਾਲ ਦੇ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ, “ਮੈਨੂੰ ਮਾਣ ਹੈ ਕਿ ਹਜ਼ਾਰਾਂ ਨੌਜਵਾਨ ਫਰੰਟਲਾਈਨ ਫੋਰਸ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸੂਬੇ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ।” ਪੰਜਾਬ ਪੁਲਿਸ ‘ਚ 27-29 ਸਾਲ ਦੇ 4,253 ਅਤੇ 27 ਸਾਲ ਤੋਂ ਘੱਟ ਦੇ 3,978 ਮੁਲਾਜ਼ਮ ਸੇਵਾ ਨਿਭਾ ਰਹੇ ਹਨ। ਇਹ ਨੌਜਵਾਨ ਟੈਕਨੋਲੋਜੀ ਅਤੇ ਨਿਡਰ ਸੋਚ ਨਾਲ ਗੈਂਗਸਟਰਵਾਦ ‘ਤੇ ਨਕੇਲ ਕੱਸ ਰਹੇ ਹਨ।
ਸਰਕਾਰ ਦਾ ਕਦਮ : ਸੀਐਮ ਭਗਵੰਤ ਮਾਨ ਦੀ ਅਗਵਾਈ ਅਤੇ ਡੀਜੀਪੀ ਗੌਰਵ ਯਾਦਵ ਦੀ ਦੇਖ-ਰੇਖ ਹੇਠ ਕੀਤੀਆਂ ਭਰਤੀਆਂ ਨੇ ਫੋਰਸ ਨੂੰ ਨੌਜਵਾਨੀ ਤੇ ਤਜਰਬੇ ਦਾ ਸੁਮੇਲ ਦਿੱਤਾ ਹੈ। ਪੁਲਿਸ ਨੇ 3,298 ਕਾਂਸਟੇਬਲ ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ ਹੈ। ਸੀਬੀਟੀ ਪ੍ਰੀਖਿਆ 1 ਜੁਲਾਈ ਤੋਂ ਹੋਵੇਗੀ, ਜਿਸ ਨਾਲ ਫਰੰਟਲਾਈਨ ਮੌਜੂਦਗੀ ਹੋਰ ਵਧੇਗੀ।

More Stories
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ ਗ੍ਰਿਫਤਾਰ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ।
ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਬਸਤੀ ਬਾਵਾ ਖੇਲ ਥਾਣੇ ਨੇ ਚੋਰੀ ਦੇ 2 ਦੋਸ਼ੀ ਗ੍ਰਿਫਤਾਰ, 8 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ।
ਪਠਾਨਕੋਟ ਨਗਰ ਨਿਗਮ ਨੂੰ ਬੰਬ ਧਮਕੀ: 15 ਅਗਸਤ ਨੂੰ ਆਰਮੀ ਸਕੂਲ, ਕੈਂਟ ਅਤੇ ਕਮਿਸ਼ਨਰ ਦਫਤਰ ਉਡਾਉਣ ਦੀ ਈਮੇਲ।