Pages

Pages

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਤੇਜ਼; ਕਾਜੀ ਮੰਡੀ ਵਿੱਚ ਵਿਸ਼ੇਸ਼ CASO ਆਪਰੇਸ਼ਨ ਚਲਾਇਆ ਗਿਆ।

Director : Manvir Singh Walia 

Editor : Jatin Kumar Sahota 

ਜਲੰਧਰ, 30 ਜੂਨ : Prime Punjab 

ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਏ.ਡੀ.ਜੀ.ਪੀ ਸਟੇਟ ਆਰਮਡ ਪੁਲਿਸ ਐਮ.ਐਫ. ਫਾਰੂਕੀ IPS ਦੀ ਅਗਵਾਈ ਅਤੇ ਕਮਿਸ਼ਨਰ ਪੁਲਿਸ ਸਤਿੰਦਰ ਸਿੰਘ IPS ਦੇ ਨਿਰਦੇਸ਼ਾਂ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਦੇ ਹੌਟ-ਸਪੌਟ ਇਲਾਕੇ ਕਾਜੀ ਮੰਡੀ ਵਿੱਚ ਵਿਸ਼ੇਸ਼ CASO ‘ਕਾਰਡਨ ਐਂਡ ਸਰਚ ਆਪ੍ਰੇਸ਼ਨ’ ਚਲਾਇਆ। ਆਪ੍ਰੇਸ਼ਨ ਦੀ ਨਿਗਰਾਨੀ ਏ.ਡੀ.ਸੀ.ਪੀ. ਸਿਟੀ-1 ਆਕਰਤੀ ਜੈਨ IPS, ਏ.ਸੀ.ਪੀ. ਨਾਰਥ ਅਸ਼ੋਕ ਮੀਨਾ IPS ਅਤੇ ਏ.ਸੀ.ਪੀ. ਸੈਂਟਰਲ ਰਾਜੇਸ਼ ਠਾਕੁਰ PPS ਨੇ ਕੀਤੀ।

 

ਆਪ੍ਰੇਸ਼ਨ ਦੌਰਾਨ ਕਮਿਸ਼ਨਰ ਪੁਲਿਸ ਖੁਦ ਮੌਕੇ ‘ਤੇ ਪਹੁੰਚੇ ਅਤੇ ਚੈਕਿੰਗ ਦੀ ਨਿਗਰਾਨੀ ਕੀਤੀ। ਐਸ.ਐਚ.ਓ ਥਾਣਾ ਰਾਮਾ ਮੰਡੀ, ਐਸ.ਐਚ.ਓ ਥਾਣਾ ਨਵੀਂ ਬਾਰਾਦਰੀ, ਐਸ.ਐਚ.ਓ ਥਾਣਾ ਡਵੀਜ਼ਨ-4 ਸਮੇਤ ਕਰੀਬ 100 ਪੁਲਿਸ ਮੁਲਾਜ਼ਮਾਂ ਦੀਆਂ ਟੀਮਾਂ ਨੇ ਨਾਕਾਬੰਦੀ, ਛਾਪੇਮਾਰੀ ਅਤੇ ਤਲਾਸ਼ੀ ਲਈ। ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਵਾਹਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ।

ਆਪ੍ਰੇਸ਼ਨ ਦੌਰਾਨ ਪੁਲਿਸ ਨੇ 6 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਰਾਮਾ ਮੰਡੀ ਵਿਖੇ FIR ਨੰ. 146 ਮਿਤੀ 30.06.2026 ਧਾਰਾ 21(b) NDPS ਐਕਟ ਤਹਿਤ ਕੇਸ ਦਰਜ ਕੀਤਾ। ਇਸ ਤੋਂ ਇਲਾਵਾ 12 ਬੋਤਲਾਂ ਪੰਜਾਬ ਕਿੰਗ ਵਿਸਕੀ ਅਤੇ ਕਾਰ ਨੰ. PB08-AG-6200 ਬਰਾਮਦ ਕਰਕੇ FIR ਨੰ. 147 ਧਾਰਾ 61-1-14 ਐਕਸਾਈਜ਼ ਐਕਟ ਤਹਿਤ ਕਾਰਵਾਈ ਕੀਤੀ। ਇਸ ਦੌਰਾਨ FIR ਨੰ. 220 ਮਿਤੀ 27.07.2023 ਧਾਰਾ 379-B, 411, 34 IPC ਦੇ ਭਗੌੜੇ ਦੋਸ਼ੀ ਅਰਜੁਨ ਪੁੱਤਰ ਰਾਜੇਸ਼ ਕੁਮਾਰ ਵਾਸੀ ਸੰਤੋਸ਼ੀ ਨਗਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਿਹਾ ਕਿ ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਆਪਣੇ ਵਾਹਨਾਂ ਦੇ ਨੰਬਰ ਪਲੇਟਾਂ ਅਤੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਕੀਤੀ। ਨਾਗਰਿਕਾਂ ਨੂੰ ਨਸ਼ਾ ਤਸਕਰੀ ਜਾਂ ਕਿਸੇ ਗੈਰ-ਕਾਨੂੰਨੀ ਗਤੀਵਿਧੀ ਦੀ ਜਾਣਕਾਰੀ 112 ਜਾਂ ਐਂਟੀ-ਡਰੱਗ ਹੈਲਪਲਾਈਨ 97791-00200 ‘ਤੇ ਦੇਣ ਲਈ ਕਿਹਾ ਗਿਆ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।