Director : Manvir Singh Walia
Editor : Jatin Kumar Sahota
ਜਲੰਧਰ, 02 ਜੁਲਾਈ : Prime Punjab
ਟਾਟਾ ਪਾਵਰ ਸੋਲਰ ਰੂਫ ਨੇ ਅੱਜ ਪੰਜਾਬ ‘ਚ ਆਪਣੀ ‘ਘਰ ਘਰ ਸੋਲਰ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤਹਿਤ ਰਿਹਾਇਸ਼ੀ, ਕਾਰੋਬਾਰੀ ਅਤੇ ਖੇਤੀ ਖਪਤਕਾਰਾਂ ਲਈ ਰੂਫਟਾਪ ਸੋਲਰ ਦੇ ਨਾਲ ਬੈਟਰੀ ਸਟੋਰੇਜ ਅਤੇ ਫਾਇਨੈਂਸਿੰਗ ਹੱਲ ਵੀ ਦਿੱਤੇ ਜਾਣਗੇ। ਕੰਪਨੀ ਦਾ ਟੀਚਾ ਅਗਲੇ 3 ਸਾਲਾਂ ‘ਚ ਪੰਜਾਬ ਦੇ 1 ਲੱਖ ਘਰਾਂ ‘ਚ ਸੋਲਰ ਲਗਾ ਕੇ ਕੁੱਲ 500+ ਮੈਗਾਵਾਟ-ਪੀਕ ਸਮਰੱਥਾ ਹਾਸਲ ਕਰਨਾ ਹੈ।
ਟਾਟਾ ਪਾਵਰ ਦੇ ਸੀਈਓ ਡਾ. ਪ੍ਰਵੀਰ ਸਿਨਹਾ ਨੇ ਕਿਹਾ ਕਿ ਵਧਦੀ ਬਿਜਲੀ ਮੰਗ ਅਤੇ ਸਸਟੇਨੇਬਲ ਲਿਵਿੰਗ ਦੇ ਰੁਝਾਨ ਕਾਰਨ ਪੰਜਾਬ ਰਿਨਿਊਏਬਲ ਐਨਰਜੀ ਦਾ ਵੱਡਾ ਬਾਜ਼ਾਰ ਬਣ ਰਿਹਾ ਹੈ। ਇਸ ਮੁਹਿੰਮ ਰਾਹੀਂ ਰੂਫਟਾਪ ਸੋਲਰ, ਬੈਟਰੀ ਸਟੋਰੇਜ ਅਤੇ ਆਸਾਨ ਫਾਇਨੈਂਸਿੰਗ ਨੂੰ ਇੱਕ ਜਗ੍ਹਾ ਲਿਆਂਦਾ ਗਿਆ ਹੈ ਤਾਂ ਜੋ ਖਪਤਕਾਰ ਆਤਮ-ਨਿਰਭਰ ਹੋ ਕੇ ਸਵੱਛ ਊਰਜਾ ਬਣਾ ਅਤੇ ਵਰਤ ਸਕਣ।
ਮਹੱਤਵਪੂਰਨ ਗੱਲ ਇਹ ਹੈ ਕਿ ਕੇਂਦਰ ਦੀ ‘ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ’ ਤਹਿਤ 1 ਕਿਲੋਵਾਟ ‘ਤੇ ₹30,000, 2 ਕਿਲੋਵਾਟ ‘ਤੇ ₹60,000 ਅਤੇ 3 ਕਿਲੋਵਾਟ ਜਾਂ ਵੱਧ ‘ਤੇ ₹78,000 ਤੱਕ ਸਬਸਿਡੀ ਮਿਲੇਗੀ। ਇਸ ਤੋਂ ਇਲਾਵਾ ਟਾਟਾ ਪਾਵਰ ਨੇ ਪੰਜਾਬ ਲਈ ‘ਜ਼ੀਰੋ ਡਾਊਨ-ਪੇਮੈਂਟ ਫਾਇਨੈਂਸਿੰਗ ਯੋਜਨਾ’ ਵੀ ਸ਼ੁਰੂ ਕੀਤੀ ਹੈ। ਪਿੰਡਾਂ ਲਈ ‘ਮੇਰਾ ਪਿੰਡ, ਮੇਰਾ ਸੋਲਰ’ ਮੁਹਿੰਮ ਵੀ ਲਾਂਚ ਕੀਤੀ ਗਈ ਹੈ।
ਹੁਣ ਤੱਕ ਟਾਟਾ ਪਾਵਰ ਸੋਲਰੂਫ ਨੇ ਪੰਜਾਬ ‘ਚ 5,661 ਇੰਸਟਾਲੇਸ਼ਨਾਂ ਰਾਹੀਂ 169 ਮੈਗਾਵਾਟ-ਪੀਕ ਸਮਰੱਥਾ ਹਾਸਲ ਕੀਤੀ ਹੈ, ਜਿਸ ਨਾਲ ਹਰ ਸਾਲ 2 ਲੱਖ ਟਨ CO₂ ਨਿਕਾਸ ਘੱਟ ਰਿਹਾ ਹੈ। ਚੰਡੀਗੜ੍ਹ ‘ਚ 250+ ਇੰਸਟਾਲੇਸ਼ਨਾਂ ਅਤੇ ਪੰਜਾਬ-ਚੰਡੀਗੜ੍ਹ ‘ਚ ਕੁੱਲ 70 ਈਵੀ ਚਾਰਜਿੰਗ ਪੁਆਇੰਟ ਵੀ ਲਗਾਏ ਗਏ ਹਨ। ਜਾਣਕਾਰੀ ਲਈ ਹੈਲਪਲਾਈਨ: 18002577777।


More Stories
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ ਗ੍ਰਿਫਤਾਰ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ।
ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਬਸਤੀ ਬਾਵਾ ਖੇਲ ਥਾਣੇ ਨੇ ਚੋਰੀ ਦੇ 2 ਦੋਸ਼ੀ ਗ੍ਰਿਫਤਾਰ, 8 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ।
ਪਠਾਨਕੋਟ ਨਗਰ ਨਿਗਮ ਨੂੰ ਬੰਬ ਧਮਕੀ: 15 ਅਗਸਤ ਨੂੰ ਆਰਮੀ ਸਕੂਲ, ਕੈਂਟ ਅਤੇ ਕਮਿਸ਼ਨਰ ਦਫਤਰ ਉਡਾਉਣ ਦੀ ਈਮੇਲ।