ਜਲੰਧਰ, 03 ਜੁਲਾਈ : Prime Punjab
Director : Manvir Singh Walia
Editor : Jatin Kumar Sahota
ਜਲੰਧਰ CIA-STAFF ਨੇ ਕਮਿਸ਼ਨਰ ਪੁਲਿਸ ਸ੍ਰੀ ਸਤਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਪਾਸੋਂ 101.57 ਗ੍ਰਾਮ ਹੈਰੋਇਨ, 3 ਪਿਸਤੌਲ ਅਤੇ 6 ਜਿੰਦਾ ਰੌਂਦ ਬਰਾਮਦ ਹੋਏ। ਕਾਰਵਾਈ INSP ਸੁਰਿੰਦਰ ਕੁਮਾਰ ਦੀ ਟੀਮ ਨੇ ਕੀਤੀ।
ਲੈਦਰ ਕੰਪਲੈਕਸ ਰੋਡ ‘ਤੇ 02.07.2026 ਨੂੰ ਰਣਜੀਤ ਸਿੰਘ ਅਤੇ ਪ੍ਰਕਾਸ਼ ਕੌਰ ਉਰਫ ਕਾਲੋ ਨੂੰ 101.57 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਰਣਜੀਤ ਤੋਂ 51.27 ਗ੍ਰਾਮ ਅਤੇ ਪ੍ਰਕਾਸ਼ ਕੌਰ ਤੋਂ 50.30 ਗ੍ਰਾਮ ਹੈਰੋਇਨ ਮਿਲੀ। ਥਾਣਾ ਬਸਤੀ ਬਾਬਾ ਖੇਲ ‘ਚ NDPS ਐਕਟ ਤਹਿਤ ਕੇਸ ਨੰਬਰ 164 ਦਰਜ।
ਗਾਂਧੀ ਕੈਂਪ ਮੋੜ ‘ਤੇ ਸ਼ੁਭਮ ਸਿੰਘ, ਗੌਰਵ ਅਤੇ ਅਮਿਤ ਕੁਮਾਰ ਨੂੰ 3 ਨਜਾਇਜ਼ ਪਿਸਤੌਲ ਅਤੇ 6 ਰੌਂਦ ਸਮੇਤ ਗ੍ਰਿਫਤਾਰ ਕੀਤਾ ਗਿਆ। ਥਾਣਾ ਡਵੀਜ਼ਨ ਨੰਬਰ 2 ‘ਚ ARMS ACT ਤਹਿਤ ਕੇਸ ਨੰਬਰ 100 ਦਰਜ ਕੀਤਾ ਗਿਆ।
ਪੁਰਾਣਾ ਰਿਕਾਰਡ: ਰਣਜੀਤ ਸਿੰਘ ‘ਤੇ ਪਟਿਆਲਾ ਅਤੇ ਕਪੂਰਥਲਾ ‘ਚ 2 ਕੇਸ ਹਨ। ਪ੍ਰਕਾਸ਼ ਕੌਰ ‘ਤੇ ਕਪੂਰਥਲਾ ‘ਚ 2 NDPS ਕੇਸ ਹਨ। ਸ਼ੁਭਮ, ਗੌਰਵ ਅਤੇ ਅਮਿਤ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ।
ਸਾਰੇ ਦੋਸ਼ੀ ਰਿਮਾਂਡ ‘ਤੇ ਹਨ। ਪੁਲਿਸ ਉਨ੍ਹਾਂ ਦੇ ਨਸ਼ਾ-ਹਥਿਆਰ ਨੈਟਵਰਕ ਦੇ ਲਿੰਕਾਂ ਦੀ ਜਾਂਚ ਕਰ ਰਹੀ ਹੈ। ਜੁੜੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਜਲਦੀ ਹੋਣ ਦੀ ਸੰਭਾਵਨਾ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।