Director : Manvir Singh Walia
Editor : Jatin Kumar Sahota
ਜਲੰਧਰ, 05 ਜੁਲਾਈ : Prime Punjab
ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ‘ਤੇ CIA ਸਟਾਫ ਦੀ ਟੀਮ ਨੇ 18 ਅਕਤੂਬਰ 2025 ਨੂੰ ਫਿਲੌਰ ਦੀ ਅਟਵਾਲ ਕਲੋਨੀ ‘ਚ ਪ੍ਰਾਪਰਟੀ ਡੀਲਰ ‘ਤੇ ਹੋਈ ਫਾਇਰਿੰਗ ਦੇ ਮਾਮਲੇ ‘ਚ ਫ਼ਰਾਰ ਚੱਲ ਰਹੇ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਪੁੱਤਰ ਭਜਨ ਸਿੰਘ ਵਾਸੀ ਲੱਕੜ ਮੰਡੀ, ਫਿਲੌਰ ਨੂੰ ਨੂਰਮਹਿਲ ਨੇੜੇ ਪਿੰਡ ਪਾਸਲਾ ਤੋਂ ਗ੍ਰਿਫ਼ਤਾਰ ਕੀਤਾ ਹੈ।
SSP ਨੇ ਦੱਸਿਆ ਕਿ 18.10.2025 ਨੂੰ ਸ਼ਾਮ ਸਮੇਂ ਮੁਲਜ਼ਮ ਰਾਹੁਲ ਉਰਫ਼ ਰਿਤੀਸ਼ ਅਤੇ ਅਮਨਦੀਪ ਰਮਨ ਥਾਰ ਗੱਡੀ PB37-K-3777 ‘ਚ ਆਏ ਸਨ। ਉਨ੍ਹਾਂ ਨੇ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਉਰਫ਼ ਗੋਰਾ ਅਤੇ ਉਸਦੇ ਸਾਥੀ ਸੰਜੀਵ ਸ਼ਰਮਾ ਨਾਲ ਝਗੜਾ ਕਰਕੇ 2 ਫਾਇਰ ਕੀਤੇ। ਇਸ ‘ਚ ਸੰਜੀਵ ਸ਼ਰਮਾ ਦੇ ਗੋਡੇ ‘ਤੇ ਗੋਲੀ ਲੱਗੀ ਸੀ। ਵਾਰਦਾਤ ਤੋਂ ਬਾਅਦ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਇਸ ਸਬੰਧ ‘ਚ ਥਾਣਾ ਫਿਲੌਰ ‘ਚ ਮੁਕੱਦਮਾ ਨੰਬਰ 336 ਮਿਤੀ 18.10.2025 BNS ਦੀਆਂ ਧਾਰਾਵਾਂ 109, 308(5), 351(3), 332(ਬੀ) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ‘ਚ ਮਨੁੱਖੀ ਸੂਚਨਾ ਅਤੇ ਤਕਨੀਕੀ ਸਰਵੇਲੈਂਸ ਰਾਹੀਂ ਕੀਤੀ ਗਈ।
ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਤਿਆਰੀ ਕੀਤੀ ਹੈ ਤਾਂ ਜੋ ਉਸਦੇ ਫ਼ਰਾਰ ਸਾਥੀ ਰਾਹੁਲ ਰਿਤੀਸ਼ ਦੀ ਗ੍ਰਿਫ਼ਤਾਰੀ, ਵਾਰਦਾਤ ‘ਚ ਵਰਤੇ ਗਏ ਹਥਿਆਰ ਅਤੇ ਵਾਹਨ ਦੀ ਬਰਾਮਦਗੀ ਕੀਤੀ ਜਾ ਸਕੇ। SSP ਨੇ ਕਿਹਾ ਕਿ ਮੁਲਜ਼ਮ ਦੀ ਨਾਜਾਇਜ਼ ਜਾਇਦਾਦ ਅਟੈਚ ਕਰਨ ਅਤੇ ਉਸਦੇ ਫਾਰਵਰਡ-ਬੈਕਵਰਡ ਲਿੰਕਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।