Pages

Pages

ਹੁਣ ਟੋਲ ਦੇ ਕੇ ਨਹੀਂ ਜਾਣਾ ਪਵੇਗਾ! 1 ਅਕਤੂਬਰ ਤੋਂ ਬੰਦ ਹੋਣਗੇ 80+ ਟੋਲ ਪਲਾਜ਼ੇ।

Director : Manvir Singh Walia 

Editor : Jatin Kumar Sahota 

ਜਲੰਧਰ, 14 ਜੁਲਾਈ : Prime Punjab 

ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਕਰੋੜਾਂ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸੜਕ ਆਵਾਜਾਈ ਮੰਤਰਾਲੇ ਨੇ 1 ਅਕਤੂਬਰ 2026 ਤੋਂ ਦੇਸ਼ ਭਰ ‘ਚ 80 ਤੋਂ ਵੱਧ ਗੈਰ-ਕਾਨੂੰਨੀ ਟੋਲ ਪਲਾਜ਼ੇ ਬੰਦ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਮੰਤਰਾਲੇ ਦੀ ਤਾਜ਼ਾ ਆਡਿਟ ਰਿਪੋਰਟ ਤੋਂ ਬਾਅਦ ਲਿਆ ਗਿਆ ਹੈ।

ਆਡਿਟ ‘ਚ ਪਤਾ ਲੱਗਾ ਕਿ ਕਈ ਟੋਲ ਆਪਰੇਟਰ ਪੂੰਜੀ ਲਾਗਤ ਵਸੂਲਣ ਤੋਂ ਬਾਅਦ ਵੀ 100% ਟੋਲ ਵਸੂਲ ਰਹੇ ਸਨ। ਨਿਯਮਾਂ ਅਨੁਸਾਰ ਲਾਗਤ ਪੂਰੀ ਹੋਣ ‘ਤੇ ਟੋਲ ‘ਚ 60% ਤੱਕ ਦੀ ਕਟੌਤੀ ਹੋਣੀ ਚਾਹੀਦੀ ਹੈ। ਆਪਰੇਟਰ ਨਵੇਂ ਫਲਾਈਓਵਰ, ਅੰਡਰਪਾਸ ਦਾ ਬਹਾਨਾ ਬਣਾ ਕੇ ਲਾਗਤ ਵਧਾ ਦਿੰਦੇ ਸਨ। ਇਸ ਤੋਂ ਇਲਾਵਾ 60 KM ਦੇ ਨਿਯਮ ਦੀ ਉਲੰਘਣਾ ਕਰਕੇ ਸਬ-ਟੋਲ ਵੀ ਲਗਾਏ ਗਏ ਸਨ।

ਸਰਕਾਰ ਇਨ੍ਹਾਂ ਟੋਲਾਂ ਨੂੰ ਦੋ ਪੜਾਵਾਂ ‘ਚ ਬੰਦ ਕਰੇਗੀ। ਪਹਿਲੇ ਪੜਾਅ ‘ਚ 35 ਟੋਲ ਪਲਾਜ਼ੇ, ਜਿਨ੍ਹਾਂ ਦੇ ਇਕਰਾਰਨਾਮੇ ਖਤਮ ਹੋ ਚੁੱਕੇ ਹਨ, ਅਕਤੂਬਰ 2026 ਤੱਕ ਬੰਦ ਹੋ ਜਾਣਗੇ। ਦੂਜੇ ਪੜਾਅ ‘ਚ ਬਾਕੀ ਬਚੇ ਗੈਰ-ਕਾਨੂੰਨੀ ਟੋਲਾਂ ਨੂੰ 31 ਦਸੰਬਰ 2026 ਤੱਕ ਹਟਾ ਦਿੱਤਾ ਜਾਵੇਗਾ।

ਇਸ ਫੈਸਲੇ ਦਾ ਸਭ ਤੋਂ ਵੱਧ ਫਾਇਦਾ ਉੱਤਰ ਪ੍ਰਦੇਸ਼, ਦਿੱਲੀ, ਬਿਹਾਰ, ਉਤਰਾਖੰਡ ਅਤੇ ਦੱਖਣੀ ਭਾਰਤ ਦੇ ਹਾਈਵੇਅ ਵਰਤਣ ਵਾਲਿਆਂ ਨੂੰ ਹੋਵੇਗਾ। ਇਨ੍ਹਾਂ ਰਾਜਾਂ ‘ਚ ਸਭ ਤੋਂ ਵੱਧ ਗੈਰ-ਕਾਨੂੰਨੀ ਟੋਲ ਪਾਏ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਹੁਣ ਨੈਸ਼ਨਲ ਹਾਈਵੇਅ ‘ਤੇ ਸਫਰ ਸਸਤਾ ਅਤੇ ਆਸਾਨ ਹੋਵੇਗਾ।