Director : Manvir Singh Walia
Editor : Jatin Kumar Sahota
ਜਲੰਧਰ, 17 ਜੁਲਾਈ : Prime Punjab
ਪੰਜਾਬ ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਭਾਜਪਾ ਨੇ ਆਪਣਾ ਗੇਅਰ ਬਦਲ ਲਿਆ ਹੈ। PM ਮੋਦੀ ਦਾ ਇਹ ਸਾਲ ਦਾ ਦੂਜਾ ਪੰਜਾਬ ਦੌਰਾ ਅਤੇ ਜਲੰਧਰ ‘ਚ ਹੋਣ ਜਾ ਰਹੀ ਰੈਲੀ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਪੰਜਾਬ ਨੂੰ ਹਲਕੇ ‘ਚ ਨਹੀਂ ਲੈ ਰਹੀ। 1 ਫਰਵਰੀ ਨੂੰ ਡੇਰਾ ਬੱਲਾਂ ਤੋਂ ਬਾਅਦ ਹੁਣ ਜਲੰਧਰ ‘ਚ 5400 ਕਰੋੜ ਦੇ ਪ੍ਰਾਜੈਕਟਾਂ ਨਾਲ ਸਿੱਧਾ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਹੈ।
ਇਸ ਰੈਲੀ ਦਾ ਸਿਆਸੀ ਮਹੱਤਵ ਇਸ ਲਈ ਵੀ ਵੱਧ ਗਿਆ ਹੈ ਕਿਉਂਕਿ AAP ਤੋਂ ਆਏ 6 ਰਾਜ ਸਭਾ ਮੈਂਬਰ ਪਹਿਲੀ ਵਾਰ ਭਾਜਪਾ ਦੇ ਬੈਨਰ ਹੇਠ ਪੰਜਾਬ ਦੀ ਜਨਤਾ ਦੇ ਸਾਹਮਣੇ ਹੋਣਗੇ। ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਦਾ ਜਲੰਧਰ ਨਾਲ ਸਿੱਧਾ ਕਨੈਕਸ਼ਨ ਇਸ ਰੈਲੀ ਨੂੰ ਹੋਰ ਮਜ਼ਬੂਤ ਕਰੇਗਾ। ਇਸ ਤੋਂ ਇਲਾਵਾ ਪਾਰਟੀ ਦੇ ਸਾਰੇ ਵੱਡੇ ਚਿਹਰੇ ਇੱਕੋ ਮੰਚ ‘ਤੇ ਹੋਣਗੇ।
ਸਾਫ਼ ਹੈ ਕਿ ਭਾਜਪਾ ਹੁਣ ਸਿਰਫ਼ ਰੈਲੀਆਂ ਨਹੀਂ ਕਰ ਰਹੀ, ਸਗੋਂ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਦੇ ਨਾਂ ‘ਤੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ PM ਮੋਦੀ ਦੇ ਐਲਾਨ ਪੰਜਾਬ ਦੀ ਸਿਆਸਤ ‘ਤੇ ਕਿੰਨਾ ਅਸਰ ਪਾਉਂਦੇ ਹਨ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।