Pages

Pages

ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ: ਬਿਜ਼ਨਸ ਕਲਾਸ ਨਾਲ 20,000+ ਵਿਦਿਆਰਥੀਆਂ ਨੇ ਪਹਿਲੇ ਸਾਲ ਹੀ ਕਮਾਏ 90 ਕਰੋੜ।

ਜਲੰਧਰ, 19 ਜੁਲਾਈ : Prime Punjab 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਬਿਜ਼ਨਸ ਕਲਾਸ ਪ੍ਰੋਗਰਾਮ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ। ਅਕਾਦਮਿਕ ਸੈਸ਼ਨ 2025-26 ਦੌਰਾਨ ਸੂਬੇ ਦੀਆਂ 925 ਉਚੇਰੀ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਸ਼ੁਰੂ ਹੋਏ ਇਸ ਪ੍ਰੋਗਰਾਮ ਤਹਿਤ 95,000 ਤੋਂ ਵੱਧ ਵਿਦਿਆਰਥੀਆਂ ਨੂੰ ਕਵਰ ਕੀਤਾ ਗਿਆ। ਇਨ੍ਹਾਂ ਵਿੱਚੋਂ 25,693 ਵਿਦਿਆਰਥੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਅਤੇ 20,241 ਉੱਦਮਾਂ ਨੇ ਪਹਿਲੇ ਸਾਲ ਵਿੱਚ ਹੀ ਲਗਭਗ 90 ਕਰੋੜ ਰੁਪਏ ਦੀ ਕਮਾਈ ਕੀਤੀ।

ਉਚੇਰੀ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਿਜ਼ਨਸ ਕਲਾਸ ਪ੍ਰੋਗਰਾਮ ਸਿੱਖਿਆ ਦੇ ਉਦੇਸ਼ ਨੂੰ ਮੁੜ ਪਰਿਭਾਸ਼ਿਤ ਕਰ ਰਿਹਾ ਹੈ। ਇਸ ਦਾ ਮਕਸਦ ਸਿਰਫ਼ ਡਿਗਰੀ ਦੇਣਾ ਨਹੀਂ, ਸਗੋਂ ਨੌਜਵਾਨਾਂ ਨੂੰ ਨਵੀਨਤਾਕਾਰ, ਉੱਦਮੀ ਅਤੇ ਰੁਜ਼ਗਾਰ ਪੈਦਾ ਕਰਨ ਵਾਲਾ ਬਣਾਉਣਾ ਹੈ। ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਮਾਰਕੀਟ ਰਿਸਰਚ, ਡਿਜੀਟਲ ਮੌਜੂਦਗੀ, ਵਿੱਤੀ ਯੋਜਨਾਬੰਦੀ ਅਤੇ ਸਮੱਸਿਆ ਹੱਲ ਕਰਨ ਵਰਗੇ ਵਿਹਾਰਕ ਹੁਨਰ ਸਿਖਾਏ ਗਏ। ਨਤੀਜੇ ਵਜੋਂ 60% ਤੋਂ ਵੱਧ ਵਿਦਿਆਰਥੀ ਅਕਾਦਮਿਕ ਸੈਸ਼ਨ ਦੌਰਾਨ ਹੀ ਵਪਾਰਕ ਗਤੀਵਿਧੀਆਂ ਨਾਲ ਜੁੜੇ।

 

ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਈ-ਕਾਮਰਸ, ਫੂਡ ਸੇਵਾਵਾਂ, ਡਿਜੀਟਲ ਕੰਟੈਂਟ, ਗ੍ਰਾਫਿਕ ਡਿਜ਼ਾਈਨ, ਖੇਤੀਬਾੜੀ ਅਤੇ ਸਥਾਨਕ ਸੇਵਾਵਾਂ ਸਮੇਤ ਕਈ ਖੇਤਰਾਂ ਵਿੱਚ ਕਾਰੋਬਾਰ ਸ਼ੁਰੂ ਕੀਤੇ। ਜੀਐਨਡੀਯੂ ਦੇ ਸੌਰਵ ਨੇ ਮਾਚਾ ਡ੍ਰਿੰਕਸ ਤੋਂ 90,000, ਐਮਆਰਐਸਪੀਟੀਯੂ ਦੇ ਸ਼ਰਨਵੀਰ ਨੇ ਸਕਿੱਲੈਕਸਸ ਪਲੇਟਫਾਰਮ ਤੋਂ 2.5 ਲੱਖ ਯੂਜ਼ਰ, ਆਈਟੀਆਈ ਪਟਿਆਲਾ ਦੇ ਕਮਲਜੀਤ ਨੇ ਮਸ਼ਰੂਮ ਕਾਰੋਬਾਰ ਤੋਂ 1.5 ਲੱਖ ਅਤੇ ਮੋਹਾਲੀ ਦੀ ਗਗਨਪ੍ਰੀਤ ਨੇ ਨੇਲ ਆਰਟ ਸਟੂਡੀਓ ਤੋਂ 55,000 ਕਮਾਏ।

 

ਪਹਿਲੇ ਸਾਲ ਦੀ ਸਫਲਤਾ ਨੂੰ ਦੇਖਦਿਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ 2026-27 ਤੋਂ ਇਸ ਪ੍ਰੋਗਰਾਮ ਨੂੰ ਸਾਰੇ ਅੰਡਰਗਰੈਜੂਏਟ ਕੋਰਸਾਂ ਜਿਵੇਂ ਬੀ.ਏ., ਬੀ.ਐਸ.ਸੀ. ਤੱਕ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। ਹਰਜੋਤ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀ ਦੇਣ ਵਾਲੇ ਬਣਾ ਰਹੀ ਹੈ ਅਤੇ ਪੰਜਾਬ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।