Pages

Pages

ਇਨੋਸੈਂਟ ਹਾਰਟਸ ਵੱਲੋਂ “ਹਾਰਟ, ਮਾਈਂਡ ਐਂਡ ਮਸ਼ੀਨ” ‘ਤੇ ਵਿੱਦਿਆ ਕਾਂਕਲੇਵ ਦਾ ਆਯੋਜਨ।

ਜਲੰਧਰ, 25 ਜੁਲਾਈ : Prime Punjab 

ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਸੰਚਾਲਿਤ ਅਤੇ ਪ੍ਰਬੰਧਿਤ ‘ਦਿਸ਼ਾ – ਐਨ ਇਨੀਸ਼ੀਏਟਿਵ’ ਦੇ ਤੱਤਾਵਧਾਨ ਵਿੱਚ ਇਨੋਸੈਂਟ ਹਾਰਟਸ ਨੇ ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਲੋਹਾਰਾਂ ਕੈਂਪਸ ਵਿਖੇ “ਹਾਰਟ, ਮਾਈਂਡ ਐਂਡ ਮਸ਼ੀਨ” ਵਿਸ਼ੇ ‘ਤੇ ਇੱਕ ਸ਼ਾਨਦਾਰ ਐਜੂਕੇਸ਼ਨ ਕਾਂਕਲੇਵ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਖੇਤਰ ਭਰ ਤੋਂ ਸਿੱਖਿਆਵਿਦ, ਚਿੰਤਕ ਅਤੇ ਪੇਸ਼ੇਵਰ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ “ਮਨੁੱਖੀ ਕਦਰਾਂ-ਕੀਮਤਾਂ ਅਤੇ ਬੁੱਧੀਮਾਨ ਨਵੀਨਤਾ ਦੇ ਮੇਲ ਨਾਲ ਭਵਿੱਖ ਦੀ ਉਸਾਰੀ” ਬਾਰੇ ਵਿਚਾਰ-ਚਰਚਾ ਕੀਤੀ।

ਇਨੋਸੈਂਟ ਹਾਰਟਸ ਗਰੁੱਪ ਦੀ CSR ਡਾਇਰੈਕਟਰ ਡਾ. ਪਲਕ ਗੁਪਤਾ ਬੌਰੀ ਨੇ ਹਾਜ਼ਰ ਸਿੱਖਿਆਵਿਦਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸੰਸਥਾ ਦੀ ਸੰਸਥਾਪਕਾ ਸਵ. ਸ਼੍ਰੀਮਤੀ ਕਮਲੇਸ਼ ਬੌਰੀ ਦੇ ਵਿਜ਼ਨ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਦੀ ਸਥਾਪਨਾ ਨੈਤਿਕ ਕਦਰਾਂ-ਕੀਮਤਾਂ ਅਤੇ ਸਮੁੱਚੇ ਵਿਕਾਸ ‘ਤੇ ਆਧਾਰਿਤ ਗੁਣਵੱਤਾ ਵਾਲੀ ਸਿੱਖਿਆ ਦੇਣ ਦੇ ਉਦੇਸ਼ ਨਾਲ ਕੀਤੀ ਗਈ ਸੀ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਸੰਜੇ ਕੁਮਾਰ ਬਿਸ਼ਟ, ਰੀਜਨਲ ਅਫਸਰ ਲੁਧਿਆਣਾ, ਅਤੇ ਸ਼੍ਰੀ ਸੰਦੀਪ ਰਾਜਪਾਲ, ਪ੍ਰਿੰਸੀਪਲ ਪ੍ਰਾਈਵੇਟ ਸੈਕਟਰੀ ਸਨ। ਮੁੱਖ ਮਹਿਮਾਨਾਂ ਅਤੇ ਐਡਵਾਈਜ਼ਰੀ ਪੈਨਲ ਦੇ ਮੈਂਬਰਾਂ ਵਿੱਚ ਸ਼੍ਰੀਮਤੀ ਦੀਪਾ ਡੋਗਰਾ, ਡਾ. ਵੰਦਨਾ ਸ਼ਾਹੀ, ਡਾ. ਹਰਮੀਤ ਬੜੈਚ, ਡਾ. ਵਿਨੋਦਿਤਾ ਸੰਖਿਆਨ, ਸ਼੍ਰੀਮਤੀ ਪਰਮਜੀਤ ਕੌਰ ਢਿੱਲੋਂ ਅਤੇ ਸ਼੍ਰੀ ਯੋਗੇਸ਼ ਗੰਭੀਰ ਆਦਿ ਸ਼ਾਮਲ ਸਨ। ਉਨ੍ਹਾਂ ਵੱਲੋਂ ਦੀਪ ਜਗਾ ਕੇ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ “ਵਿਕਸਿਤ ਭਾਰਤ – 2047” ਥੀਮ ‘ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਮੁੱਖ ਭਾਸ਼ਣ ਤੋਂ ਬਾਅਦ ਕਈ ਅਹਿਮ ਸੈਸ਼ਨ ਹੋਏ। ਡਾ. ਦੀਪਾ ਡੋਗਰਾ ਨੇ ਦੱਸਿਆ ਕਿ ਕਿਵੇਂ ਮਨੁੱਖ ਅਤੇ ਮਸ਼ੀਨ ਮਿਲ ਕੇ ਬੁੱਧੀਮਤਾ ਵੱਲ ਵਧਦੇ ਹਨ। ਡਾ. ਵੰਦਨਾ ਸ਼ਾਹੀ ਨੇ “ਮਨੁੱਖਤਾ ਨੂੰ ਬਦਲੇ ਬਿਨਾਂ ਸਿੱਖਣ ਨੂੰ ਵਧਾਉਣਾ” ‘ਤੇ ਵਿਚਾਰ ਰੱਖੇ। ਡਾ. ਅਰੁਣ ਜਾਨ ਮਸੀਹ ਨੇ ਸਮਾਵੇਸ਼ੀ ਸਿੱਖਿਆ ਅਤੇ ਤਕਨਾਲੋਜੀ ‘ਤੇ ਬੋਲੇ। ਸ਼੍ਰੀ ਸੰਦੀਪ ਕਾਮਰਾ ਅਤੇ ਸ਼੍ਰੀਮਤੀ ਮੀਨੂ ਕੁਮਾਰ ਨੇ AI ਅਤੇ ਸਾਈਬਰ ਸੁਰੱਖਿਆ ‘ਤੇ ਸੈਸ਼ਨ ਲਏ। “ਡਿਜੀਟਲ ਪੈਡਾਗੋਜੀ” ਅਤੇ “ਡਿਜੀਟਲ ਡਿਵਾਈਡ ਬਨਾਮ ਇਨਕਲੂਜ਼ਨ ਬ੍ਰਿਜ” ਵਿਸ਼ਿਆਂ ‘ਤੇ ਪੈਨਲ ਚਰਚਾਵਾਂ ਵੀ ਹੋਈਆਂ।

ਇਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਅਤੇ ਡਾ. ਪਲਕ ਗੁਪਤਾ ਬੌਰੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਗਰੁੱਪ ਫੋਟੋ, ਲੰਚ ਅਤੇ ਹਾਈ-ਟੀ ਨਾਲ ਪ੍ਰੋਗਰਾਮ ਦਾ ਸਮਾਪਨ ਹੋਇਆ। ਸਿੱਖਿਆ ਕਾਂਕਲੇਵ ਗਿਆਨ ਸਾਂਝਾ ਕਰਨ ਅਤੇ ਤਕਨਾਲੋਜੀ ਰਾਹੀਂ ਭਵਿੱਖ ਦੀ ਸਿੱਖਿਆ ਦੀ ਕਲਪਨਾ ਕਰਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਬਣਿਆ।