Director : Manvir Singh Walia
Editor : Jatin Kumar Sahota
ਜਲੰਧਰ, 25 ਜੁਲਾਈ : Prime Punjab
ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਟਰਾਂਸਨੈਸ਼ਨਲ ਅਪਰਾਧ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਮੋਸਟ ਵਾਂਟਿਡ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਹੈ। ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਨੂੰ 20 ਜੁਲਾਈ 2026 ਨੂੰ ਇੰਡੋਨੇਸ਼ੀਆ ‘ਚ ਹਿਰਾਸਤ ‘ਚ ਲਿਆ ਗਿਆ ਸੀ ਅਤੇ ਹੁਣ ਉਸਨੂੰ ਮੁੰਬਈ ਏਅਰਪੋਰਟ ਤੋਂ ਪੰਜਾਬ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।
ਡੀ.ਜੀ.ਪੀ ਨੇ ਦੱਸਿਆ ਕਿ ਇਹ ਕਾਰਵਾਈ 6 ਮਹੀਨੇ ਲੰਬੇ “ਆਪਰੇਸ਼ਨ ਨੋਮੈਡ ਹੰਟ” ਦਾ ਨਤੀਜਾ ਹੈ। ਇਸ ਵਿੱਚ ਲਗਾਤਾਰ ਨਿਗਰਾਨੀ, ਖੁਫੀਆ ਜਾਣਕਾਰੀ ਅਤੇ ਕੌਮੀ-ਕੌਮਾਂਤਰੀ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ। ਦੋਸ਼ੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ 5 ਵਾਰ ਇੰਟਰਪੋਲ ਰੈਫਰੈਂਸ ਵੀ ਭੇਜੇ ਗਏ ਸਨ।
ਜੋਬਨ ਬਿੱਲਾ ਕਤਲ, ਕਤਲ ਦੀ ਕੋਸ਼ਿਸ਼, NDPS ਐਕਟ ਅਤੇ ਅਸਲਾ ਐਕਟ ਦੇ ਕਈ ਭਿਆਨਕ ਮਾਮਲਿਆਂ ‘ਚ ਲੋੜੀਂਦਾ ਸੀ। ਉਸ ‘ਤੇ ਅੰਮ੍ਰਿਤਸਰ ਦੇ ਪਿੰਡ ਸਾਠਿਆਲਾ ‘ਚ ਜਰਨੈਲ ਸਿੰਘ, ਦੀਪੂ ਅਜਨਾਲਾ, 12 ਸਾਲਾ ਗੁਰਸੇਵਕ ਸਿੰਘ ਅਤੇ ਵਿਕੀ ਚੁੱਘ ਦੇ ਕਤਲ ਸਮੇਤ 4 ਕਤਲਾਂ ਦੇ ਦੋਸ਼ ਹਨ। ਉਹ 9 ਜਨਵਰੀ 2025 ਨੂੰ ਗੋਰਖਪੁਰ ਦੇ ਜਾਅਲੀ ਪਾਸਪੋਰਟ ‘ਤੇ ਦੇਸ਼ ਤੋਂ ਫਰਾਰ ਹੋ ਗਿਆ ਸੀ। ਪਹਿਲਾਂ UAE ‘ਚ ਲੁਕਿਆ, ਫਿਰ ਜਾਰਜੀਆ ਅਤੇ ਬਾਅਦ ‘ਚ ਇੰਡੋਨੇਸ਼ੀਆ ਚਲਾ ਗਿਆ।
ਏ.ਡੀ.ਜੀ.ਪੀ ਏ.ਜੀ.ਟੀ.ਐਫ ਪ੍ਰਮੋਦ ਬਾਨ ਦੀ ਨਿਗਰਾਨੀ ‘ਚ ਇਹ ਆਪਰੇਸ਼ਨ ਐਸ.ਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ‘ਚ ਹੋਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਵਿਦੇਸ਼ਾਂ ‘ਚ ਬੈਠੇ ਅਪਰਾਧੀਆਂ ਨੂੰ ਵਾਪਸ ਲਿਆਉਣ ਲਈ OFTEC ਸੈੱਲ ਬਣਾਇਆ ਗਿਆ ਹੈ, ਜਿਸਦੀ ਅਗਵਾਈ ਆਈ.ਜੀ.ਪੀ ਆਸ਼ੀਸ਼ ਚੌਧਰੀ ਕਰ ਰਹੇ ਹਨ। ਡੀ.ਜੀ.ਪੀ ਨੇ ਕਿਹਾ ਕਿ “ਗੈਂਗਸਟਰਾਂ ਤੇ ਵਾਰ” ਮੁਹਿੰਮ ਤਹਿਤ ਅਪਰਾਧੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

More Stories
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ ਗ੍ਰਿਫਤਾਰ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ।
ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਬਸਤੀ ਬਾਵਾ ਖੇਲ ਥਾਣੇ ਨੇ ਚੋਰੀ ਦੇ 2 ਦੋਸ਼ੀ ਗ੍ਰਿਫਤਾਰ, 8 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ।
ਪਠਾਨਕੋਟ ਨਗਰ ਨਿਗਮ ਨੂੰ ਬੰਬ ਧਮਕੀ: 15 ਅਗਸਤ ਨੂੰ ਆਰਮੀ ਸਕੂਲ, ਕੈਂਟ ਅਤੇ ਕਮਿਸ਼ਨਰ ਦਫਤਰ ਉਡਾਉਣ ਦੀ ਈਮੇਲ।