Pages

Pages

ਪੰਜਾਬ ਪ੍ਰੈਸ ਕਲੱਬ ‘ਚ ਹੰਗਾਮਾ: ਕਮਿਸ਼ਨਰ ਨਾਲ ਬ੍ਰੇਕਫਾਸਟ ‘ਚ ਮੈਂਬਰਾਂ ਨੂੰ ਰੋਕਣ ‘ਤੇ ਪੱਤਰਕਾਰਾਂ ਦਾ ਵਿਰੋਧ।

ਜਲੰਧਰ, 29 ਜੁਲਾਈ : Prime Punjab 

ਬੁੱਧਵਾਰ ਨੂੰ ਪੰਜਾਬ ਪ੍ਰੈਸ ਕਲੱਬ ‘ਚ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਸਨਮਾਨ ‘ਚ ਰੱਖੇ ਬ੍ਰੇਕਫਾਸਟ ਪ੍ਰੋਗਰਾਮ ਦੌਰਾਨ ਹੰਗਾਮਾ ਹੋ ਗਿਆ। ਸੁਰੱਖਿਆ ਕਰਮੀਆਂ ਨੇ ਕੁਝ ਮੈਂਬਰਾਂ ਨੂੰ ਕਾਨਫਰੰਸ ਹਾਲ ‘ਚ ਜਾਣ ਤੋਂ ਰੋਕ ਦਿੱਤਾ।

 

ਸੁਰੱਖਿਆ ਕਰਮੀਆਂ ਨੇ ਕਿਹਾ ਕਿ ਅੰਦਰ ਸਿਰਫ਼ ਗਵਰਨਿੰਗ ਕਾਊਂਸਿਲ ਦੇ ਅਹੁਦੇਦਾਰ ਹੀ ਜਾ ਸਕਦੇ ਹਨ। ਇਸ ‘ਤੇ ਆਮ ਮੈਂਬਰਾਂ ਨੇ ਇਤਰਾਜ਼ ਜਤਾਇਆ ਅਤੇ ਕਮਿਸ਼ਨਰ ਦੇ ਸਾਹਮਣੇ ਹੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

 

ਪ੍ਰੈਸ ਕਲੱਬ ਪ੍ਰਧਾਨ ਜਸਬੀਰ ਸੈਣੀ ਨੇ ਵਿਚ-ਬਚਾਅ ਕਰਕੇ ਪੱਤਰਕਾਰਾਂ ਨੂੰ ਮਨਾਇਆ। ਕਮਿਸ਼ਨਰ ਸਤਿੰਦਰ ਸਿੰਘ ਨੇ ਵੀ ਕਿਹਾ “ਇਹ ਸਾਰੇ ਮੇਰੇ ਭਰਾ ਹਨ”। ਬਾਅਦ ‘ਚ ਗੱਲਬਾਤ ਨਾਲ ਮਸਲਾ ਹੱਲ ਹੋ ਗਿਆ।

 

ਸੂਤਰਾਂ ਅਨੁਸਾਰ ਗਵਰਨਿੰਗ ਕਾਊਂਸਿਲ ਦੇ ਇੱਕ ਅਹੁਦੇਦਾਰ ਨੇ ਹੀ ਸੁਰੱਖਿਆ ਨੂੰ ਸਿਰਫ਼ ਅਹੁਦੇਦਾਰਾਂ ਨੂੰ ਅੰਦਰ ਜਾਣ ਦੇਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਕਾਰਨ ਇਹ ਵਿਵਾਦ ਖੜ੍ਹਾ ਹੋਇਆ।