Pages

Pages

ਪੰਜਾਬ ਸਰਕਾਰ ਨੇ 31 ਜੁਲਾਈ ਨੂੰ ਜਨਤਕ ਛੁੱਟੀ ਕੀਤੀ ਘੋਸ਼ਿਤ, ਜਾਣੋ ਕਿਹੜੀਆਂ ਸੇਵਾਵਾਂ ਬੰਦ ਰਹਿਣਗੀਆਂ।

Director : Birkamal Singh Walia 

Editor : Jatin Kumar Sahota 

ਜਲੰਧਰ, 30 ਜੁਲਾਈ : Prime Punjab 

ਪੰਜਾਬ ਸਰਕਾਰ ਨੇ ਵੀਰਵਾਰ 31 ਜੁਲਾਈ 2026 ਨੂੰ ਸੂਬੇ ਭਰ ‘ਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਹੈ। ਇਹ ਪਹਿਲਾਂ ਹੀ ਸਰਕਾਰ ਦੇ 2026 ਦੇ ਛੁੱਟੀਆਂ ਦੇ ਕੈਲੰਡਰ ‘ਚ ਸ਼ਾਮਲ ਸੀ।

ਇਸ ਦਿਨ ਪੰਜਾਬ ਦੇ ਸਾਰੇ ਸਰਕਾਰੀ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਨਾਲ ਹੀ ਸਾਰੇ ਸਰਕਾਰੀ ਦਫਤਰ ਅਤੇ ਰਾਜ ਸਰਕਾਰੀ ਅਦਾਰਿਆਂ ‘ਚ ਵੀ ਕੰਮਕਾਜ ਮੁਅੱਤਲ ਰਹੇਗਾ।

 

ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈ ਕੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ। ਹਰ ਸਾਲ 31 ਜੁਲਾਈ ਨੂੰ ਪੰਜਾਬ ਭਰ ‘ਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਏ ਜਾਂਦੇ ਹਨ।

 

ਜੇਕਰ ਤੁਹਾਨੂੰ 31 ਜੁਲਾਈ ਨੂੰ ਕੋਈ ਸਰਕਾਰੀ ਕੰਮ ਹੈ ਤਾਂ ਉਸਨੂੰ ਅੱਜ ਜਾਂ ਅਗਲੇ ਦਿਨ ਲਈ ਟਾਲ ਦਿਓ। ਬੈਂਕ ਅਤੇ ਪ੍ਰਾਈਵੇਟ ਦਫਤਰ ਖੁੱਲ੍ਹੇ ਰਹਿਣ ਦੀ ਸੰਭਾਵਨਾ ਹੈ, ਪਰ ਅਧਿਕਾਰਤ ਪੁਸ਼ਟੀ ਨਹੀਂ ਹੈ।