Director : Manvir Singh Walia
Editor : Jatin Kumar Sahota
ਜਲੰਧਰ, 01Augast : Prime Punjab
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਰਾਇਲ ਸਪਾ ਮਸਾਜ ਸੈਂਟਰ ਦੀ ਆੜ ਵਿੱਚ ਚੱਲ ਰਹੇ ਦੇਹ-ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਮਾਣਯੋਗ ਸ਼੍ਰੀ ਸਤਿੰਦਰ ਸਿੰਘ IPS, ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਰਾਕੇਸ਼ ਯਾਦਵ PPS, ADCP ਸਿਟੀ-2 ਜਲੰਧਰ ਅਤੇ ਸ਼੍ਰੀ ਮਨਮੋਹਨ ਸਿੰਘ PPS, ACP ਮਾਡਲ ਟਾਊਨ ਜਲੰਧਰ ਦੀਆਂ ਹਦਾਇਤਾਂ ‘ਤੇ INSP ਰਵਿੰਦਰ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਪਾਰਟੀ ਨੇ ਫੇਸ-1 ਆਈ.ਟੀ.ਆਈ ਜਲੰਧਰ ਨੇੜੇ ਗਸ਼ਤ ਦੌਰਾਨ ਇਹ ਕਾਰਵਾਈ ਕੀਤੀ।
ਮੁਖਬਰ ਖਾਸ ਦੀ ਇਤਲਾਹ ‘ਤੇ ਛੋਟੀ ਬਾਰਾਦਰੀ ਪਾਰਟ-2 ਸਾਹਮਣੇ, ਰਾਜ ਮਾਰਕੀਟ ਗੜਾ, ਜਲੰਧਰ ਵਿਖੇ ਸਥਿਤ “ਰਾਇਲ ਸਪਾ” ਨਾਮ ਦੇ ਮਸਾਜ ਸੈਂਟਰ ‘ਤੇ ਛਾਪੇਮਾਰੀ ਕੀਤੀ ਗਈ। ਮੁਖਬਰ ਨੇ ਦੱਸਿਆ ਸੀ ਕਿ ਸੈਂਟਰ ਮਸਾਜ ਦੀ ਆੜ ਵਿੱਚ ਕੁੜੀਆਂ ਰੱਖ ਕੇ ਦੇਹ ਵਪਾਰ ਦਾ ਧੰਦਾ ਕਰਵਾ ਰਿਹਾ ਹੈ। ਇਤਲਾਹ ਸੱਚੀ ਅਤੇ ਠੋਸ ਹੋਣ ‘ਤੇ ਮੁਕੱਦਮਾ ਨੰਬਰ 181, ਮਿਤੀ 31.07.2026, ਧਾਰਾ 3, 4, 5 Immoral Traffic (Prevention) Act ਥਾਣਾ ਡਵੀਜ਼ਨ ਨੰਬਰ 7 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਰੇਡ ਕੀਤੀ ਗਈ।
ਦੌਰਾਨੇ ਰੇਡ ਪੁਲਿਸ ਨੇ ਮੌਕੇ ਤੋਂ 1. ਅਸ਼ੋਕ ਉਰਫ ਆਰੀਅਨ ਪੁੱਤਰ ਰਾਮ ਕੁਮਾਰ ਵਾਸੀ ਮਕਾਨ ਨੰਬਰ 198/30 ਸੈਨੀਪੁਰਾ ਰੋਹਤਕ, ਹਾਲ ਵਾਸੀ ਰੋਹਿਣੀ ਸੈਕਟਰ-1, ਅੰਨਵਿਤ ਕਾ ਮਾਰਕੀਟ B-722 ਦਿੱਲੀ ਅਤੇ 3 ਕੁੜੀਆਂ – ਪੂਜਾ ਪੁੱਤਰੀ ਰਜਿੰਦਰ ਕੁਮਾਰ ਵਾਸੀ ਮਾਡਲ ਟਾਊਨ ਪਾਣੀਪਤ, ਪ੍ਰੀਤੀ ਮਿਸ਼ਰਾ ਪੁੱਤਰੀ ਕਿਸ਼ੋਰੀ ਮਿਸ਼ਰਾ ਵਾਸੀ ਮਕਾਨ ਨੰਬਰ 138, ਮਨਜੀਤ ਨਗਰ ਬਸਤੀ ਗੁੱਜਾ ਜਲੰਧਰ, ਵੰਦਨਾ ਪੁੱਤਰੀ ਕਪਿਲ ਸਿੰਘ ਵਾਸੀ ਮਕਾਨ ਨੰਬਰ 1011, ਅੰਸਲ ਸੁਸ਼ਾਂਤ ਸਿਟੀ ਪਾਣੀਪਤ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ। ਮੌਕੇ ਦੀ ਤਲਾਸ਼ੀ ਦੌਰਾਨ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕਰਕੇ ਪੁਲਿਸ ਕਬਜ਼ੇ ਵਿੱਚ ਲਈ ਗਈ।
ਫਿਲਹਾਲ ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਧੰਦਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਥਾਵਾਂ ‘ਤੇ ਸਖ਼ਤ ਕਾਰਵਾਈ ਜਾਰੀ ਰਹੇਗੀ।




More Stories
ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕਾਰਵਾਈ: ਪਾਰਕ ‘ਚ ਰਹਿਣ ਵਾਲੇ ਵਿਅਕਤੀ ਦੀ ਲਾਸ਼ ਬਰਾਮਦ, ਪੋਸਟਮਾਰਟਮ ਉਪਰੰਤ ਹੋਵੇਗਾ ਖੁਲਾਸਾ।
ਕਪੂਰਥਲਾ ਰੋਡ ‘ਤੇ ਮੌਤ ਬਣ ਕੇ ਆਈ ਤੇਜ਼ ਕਾਰ: ਗਟਰ ਨਾਲ ਟਕਰਾ ਕੇ ਮਜ਼ਦੂਰਾਂ ਨੂੰ ਉਡਾਇਆ, 3 ਗੰਭੀਰ।
ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ: ਸਰਹੱਦ ਪਾਰ ਨਸ਼ਾ ਤਸਕਰੀ ਨੈਕਸਸ ਬੇਨਕਾਬ, 20 ਕਿਲੋ ਹੈਰੋਇਨ ਬਰਾਮਦ।