Director : Manvir Singh Walia
Editor : Jatin Kumar Sahota
ਜਲੰਧਰ, 3 ਅਗਸਤ: Prime minister
ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਪੰਜਾਬ ਭਵਨ ਵਿਖੇ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ.) ਪੋਰਟਲ ਲਾਂਚ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਹ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਮਾਈਨਿੰਗ ਕਾਰਜਾਂ ਨੂੰ ਹੋਰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ।
ਇਹ ਪੋਰਟਲ ਮਾਈਨਿੰਗ ਸਾਈਟ ਤੋਂ ਖਣਿਜਾਂ ਦੀ ਨਿਕਾਸੀ ਤੋਂ ਲੈ ਕੇ ਢੋਆ-ਢੁਆਈ, ਚੈੱਕ ਪੋਸਟਾਂ ਰਾਹੀਂ ਆਵਾਜਾਈ, ਕਰੱਸ਼ਰ ਯੂਨਿਟਾਂ ‘ਚ ਪ੍ਰੋਸੈਸਿੰਗ ਅਤੇ ਖਪਤਕਾਰਾਂ ਤੱਕ ਸਪਲਾਈ ਤੱਕ ਸਾਰੀ ਪ੍ਰਕਿਰਿਆ ਦੀ ਰੀਅਲ-ਟਾਈਮ ਨਿਗਰਾਨੀ ਕਰੇਗਾ। FASTag, ANPR ਕੈਮਰੇ ਅਤੇ RFID ਤਕਨਾਲੌਜੀ ਨਾਲ ਲੈਸ ਸਮਾਰਟ ਅੰਤਰ-ਰਾਜੀ ਚੈੱਕ ਪੋਸਟਾਂ ਵਾਹਨਾਂ ਦੀ ਆਟੋਮੈਟਿਕ ਤਸਦੀਕ ਕਰਨਗੀਆਂ। ਕਰੱਸ਼ਰ ਯੂਨਿਟਾਂ ‘ਤੇ ਸਮਾਰਟ ਬਿਜਲੀ ਮੀਟਰ ਲਗਾ ਕੇ ਬਿਜਲੀ ਖਪਤ ਦੇ ਆਧਾਰ ‘ਤੇ ਉਤਪਾਦਨ ਦਾ ਮੁਲਾਂਕਣ ਵੀ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਡਿਜੀਟਲ ਪ੍ਰਣਾਲੀ ਨਾਲ ਦੇਰੀ ਘਟੇਗੀ, ਰਿਕਾਰਡ ਪ੍ਰਬੰਧਨ ਸੁਧਰੇਗਾ ਅਤੇ ਜਵਾਬਦੇਹੀ ਵਧੇਗੀ। ਇਸ ਨਾਲ ਸੂਬੇ ਦਾ ਸਾਲਾਨਾ ਮਾਈਨਿੰਗ ਮਾਲੀਆ ਪਹਿਲਾਂ ਦੇ ਲਗਭਗ 250 ਕਰੋੜ ਰੁਪਏ ਤੋਂ ਵਧ ਕੇ 825 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪੋਰਟਲ ਰਾਹੀਂ ਰਾਇਲਟੀ, ਫੀਸਾਂ ਅਤੇ ਜੁਰਮਾਨਿਆਂ ਦਾ ਭੁਗਤਾਨ ਸਿੱਧਾ ਸਰਕਾਰੀ ਖਾਤੇ ‘ਚ ਜਾਵੇਗਾ। ਥੋੜ੍ਹੇ ਸਮੇਂ ਦੇ K-Permit, K-1 ਅਤੇ K-2 ਪਰਮਿਟ ਲਈ ਅਰਜ਼ੀਆਂ ਵੀ ਹੁਣ ਆਨਲਾਈਨ ਹੋਣਗੀਆਂ।
NIC ਵੱਲੋਂ ਬਣਾਏ ਇਸ ਪੋਰਟਲ ਨੂੰ ਦੋ ਪੜਾਵਾਂ ‘ਚ ਲਾਗੂ ਕੀਤਾ ਜਾਵੇਗਾ। ਅੱਜ ਸ਼ੁਰੂ ਹੋਇਆ ਪਹਿਲਾ ਪੜਾਅ ਮੁੱਖ ਮਾਈਨਿੰਗ ਮਾਡਿਊਲਾਂ ਨੂੰ ਕਵਰ ਕਰੇਗਾ। ਕਰੱਸ਼ਰ ਅਤੇ ਅੰਤਰ-ਰਾਜੀ ਮਾਡਿਊਲਾਂ ਵਾਲਾ ਦੂਜਾ ਪੜਾਅ 20 ਅਗਸਤ ਨੂੰ ਸ਼ੁਰੂ ਹੋਵੇਗਾ। ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ‘ਚ ਪਾਰਦਰਸ਼ੀ ਅਤੇ ਟਿਕਾਊ ਮਾਈਨਿੰਗ ਈਕੋਸਿਸਟਮ ਸਥਾਪਤ ਕਰਨ ‘ਚ ਮਦਦਗਾਰ ਸਾਬਤ ਹੋਵੇਗੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।