Pages

Pages

ਜਲੰਧਰ ਪੁਲਿਸ ਦੀ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਵੱਡੀ ਕਾਰਵਾਈ: ਨਸ਼ਾ ਤਸਕਰਾਂ ਦੀ ₹24.48 ਲੱਖ ਦੀ ਜਾਇਦਾਦ ਫ੍ਰੀਜ਼, 1.883 ਕਿਲੋ ਹੈਰੋਇਨ ਮਾਮਲੇ ‘ਚ ਕਾਰਵਾਈ।

ਜਲੰਧਰ, 07 ਅਗਸਤ :Prime Punjab 

ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ₹24,48,032 ਦੀਆਂ ਗੈਰ-ਕਾਨੂੰਨੀ ਸੰਪਤੀਆਂ ਫ੍ਰੀਜ਼ ਕੀਤੀਆਂ ਹਨ। ਇਹ ਕਾਰਵਾਈ NDPS ਐਕਟ ਦੇ ਦੋਸ਼ੀਆਂ ਵੱਲੋਂ ਨਸ਼ਾ ਤਸਕਰੀ ਦੀ ਕਮਾਈ ਨਾਲ ਬਣਾਈ ਗਈ ਜਾਇਦਾਦ ਨੂੰ ਜ਼ਬਤ ਕਰਨ ਲਈ ਕੀਤੀ ਗਈ।

 

ਇਹ ਕਾਰਵਾਈ ਥਾਣਾ ਸਦਰ ਜਲੰਧਰ ‘ਚ FIR ਨੰਬਰ 137, ਮਿਤੀ 26.04.2026 ਤਹਿਤ ਦਰਜ ਮਾਮਲੇ ਨਾਲ ਸਬੰਧਤ ਹੈ। ਪੁਲਿਸ ਨੇ ਇਸ ਮਾਮਲੇ ‘ਚ 1 ਕਿਲੋ 883 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਅਤੇ ਦੋ ਤਸਕਰਾਂ ਕੁਲਵਿੰਦਰ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਸੈਦਪੁਰ, ਨਕੋਦਰ ਅਤੇ ਜਗਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਧਰਮੇ ਦੀਆਂ ਚੰਨਾ, ਮਹਿਤਪੁਰ ਨੂੰ 26 ਅਪ੍ਰੈਲ 2026 ਨੂੰ ਗ੍ਰਿਫਤਾਰ ਕੀਤਾ ਸੀ। ਮਾਮਲਾ NDPS ਐਕਟ ਦੀਆਂ ਧਾਰਾਵਾਂ 21C, 29 ਅਤੇ 61 ਤਹਿਤ ਦਰਜ ਹੈ।

 

ਕਮਿਸ਼ਨਰ ਸਵਰਨਦੀਪ ਸਿੰਘ, IPS, ਏ.ਡੀ.ਸੀ.ਪੀ-2 ਰਾਕੇਸ਼ ਕੁਮਾਰ ਯਾਦਵ ਅਤੇ ਏ.ਸੀ.ਪੀ ਕੈਂਟ ਕੁਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਵਿੱਤੀ ਜਾਂਚ ਪੂਰੀ ਕਰਨ ਤੋਂ ਬਾਅਦ SHO ਸਦਰ ਸੰਜੀਵ ਕੁਮਾਰ ਨੇ NDPS ਐਕਟ ਦੀ ਧਾਰਾ 68F ਤਹਿਤ ਹੁਕਮ ਜਾਰੀ ਕੀਤੇ। ਇਸ ਤਹਿਤ ਕੁਲਵਿੰਦਰ ਸਿੰਘ ਦੇ HDFC ਬੈਂਕ ਖਾਤੇ ‘ਚ ਪਏ ₹52,532 ਅਤੇ ਜਗਦੇਵ ਸਿੰਘ ਦੀ ਪਤਨੀ ਮਨਜੀਤ ਕੌਰ ਦੇ ਨਾਂ ‘ਤੇ ਮਹਿਤਪੁਰ, ਵਾਰਡ ਨੰਬਰ 11 ‘ਚ ਬਣਿਆ ਰਿਹਾਇਸ਼ੀ ਮਕਾਨ, ਜਿਸਦੀ ਕੀਮਤ ₹23,95,500 ਹੈ ਨੂੰ ਫ੍ਰੀਜ਼ ਕੀਤਾ ਗਿਆ ਹੈ।

 

ਪੁਲਿਸ ਦਾ ਕਹਿਣਾ ਹੈ ਕਿ ਵਿੱਤੀ ਜਾਂਚ ‘ਚ ਸਾਬਤ ਹੋਇਆ ਕਿ ਦੋਸ਼ੀਆਂ ਨੇ ਨਸ਼ਾ ਤਸਕਰੀ ਦੀ ਆਮਦਨ ਨਾਲ ਇਹ ਸੰਪਤੀਆਂ ਹਾਸਲ ਕੀਤੀਆਂ ਸਨ। ਸਮਰੱਥ ਅਥਾਰਟੀ ਤੋਂ ਮਨਜ਼ੂਰੀ ਤੋਂ ਬਾਅਦ ACP ਕੈਂਟ ਅਤੇ ਥਾਣਾ ਸਦਰ ਦੀ ਟੀਮ ਨੇ ਦੋਸ਼ੀਆਂ ਨੂੰ ਨੋਟਿਸ ਤਾਮੀਲ ਕਰਵਾਏ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਦੀ ਆਰਥਿਕ ਕਮਰ ਤੋੜਨ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਭਵਿੱਖ ‘ਚ ਵੀ ਜਾਰੀ ਰਹਿਣਗੀਆਂ।