Editor : Manvir Singh Walia, Jatin Kumar Sahota
ਜਲੰਧਰ, 11ਅਗਸਤ : Prime Punjab
ਮਾਨਯੋਗ ਸ਼੍ਰੀ ਸਤਿੰਦਰ ਸਿੰਘ, IPS ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਗੈਂਗਸਟਰ-ਵਾਰ” ਤਹਿਤ CIA ਸਟਾਫ ਜਲੰਧਰ ਦੀ ਪੁਲਿਸ ਟੀਮ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇੰਚਾਰਜ CIA-STAFF ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਟੀਮ ਨੇ 2 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 02 ਪਿਸਤੌਲ .32 ਬੋਰ ਸਮੇਤ 04 ਜਿੰਦਾ ਰੌਂਦ ਬਰਾਮਦ ਕੀਤੇ ਹਨ।
ਮਿਤੀ 08.08.2026 ਨੂੰ CIA-STAFF ਜਲੰਧਰ ਦੀ ਟੀਮ ਨੇ ਜੀਵਨ ਉਰਫ ਅਮਨ ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ 852, ਫੇਜ਼-1, ਏਕਤਾ ਨਗਰ ਨੇੜੇ ਸਾਗਰ ਮੀਟ ਸ਼ਾਪ, ਰਾਮੰਡੀ ਅਤੇ ਦਰਸ਼ਨ ਲਾਲ ਉਰਫ ਲੱਕੀ ਪੁੱਤਰ ਸਰਦਾਰੀ ਲਾਲ ਵਾਸੀ ਮਕਾਨ ਨੰਬਰ 49/1, ਨਿਊ ਸੰਤ ਨਗਰ, ਮੰਗੂ ਬਸਤੀ ਨੂੰ ਕਾਬੂ ਕੀਤਾ। ਉਨ੍ਹਾਂ ਪਾਸੋਂ 02 ਪਿਸਤੌਲ .32 ਬੋਰ ਸਮੇਤ 04 ਜਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਰਾਮਾਮੰਡੀ ਜਲੰਧਰ ਵਿਖੇ FIR ਨੰਬਰ 190 ਮਿਤੀ 08-08-2026 ਅ/ਧ 25(1-B) a-54-59 Arms Act ਦਰਜ ਰਜਿਸਟਰ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਸ਼ੀ ਜੀਵਨ ਉਰਫ ਅਮਨ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਜਦੋਂ ਕਿ ਦੂਜਾ ਦੋਸ਼ੀ ਦਰਸ਼ਨ ਲਾਲ ਉਰਫ ਲੱਕੀ ਆਦਤਨ ਅਪਰਾਧੀ ਹੈ। ਉਸਦੇ ਖਿਲਾਫ ਕਤਲ ਦੀ ਕੋਸ਼ਿਸ਼, ਹਥਿਆਰ ਐਕਟ ਅਤੇ NDPS ਐਕਟ ਸਮੇਤ ਕੁੱਲ 4 ਮੁਕੱਦਮੇ ਪਹਿਲਾਂ ਤੋਂ ਦਰਜ ਹਨ। ਮੁਕੱਦਮਾ ਨੰਬਰ 14/29.01.2021 U/S 307 IPC ਥਾਣਾ ਭਾਰਗੋ ਕੈਂਪ, 66/20.05.2021 ਥਾਣਾ ਭਾਰਗੋ ਕੈਂਪ, 165/20.07.2021 Arms Act ਥਾਣਾ ਡਵੀਜ਼ਨ ਨੰਬਰ 8 ਅਤੇ 87/07.06.2026 NDPS Act ਥਾਣਾ ਡਵੀਜ਼ਨ ਨੰਬਰ 2 ਜਲੰਧਰ।
ਫਿਲਹਾਲ ਦੋਵਾਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਡੂੰਘਾਈ ਨਾਲ ਪੁੱਛਗਿੱਛ ਦੌਰਾਨ ਇਨ੍ਹਾਂ ਦੇ ਹੋਰ ਫਾਰਵਰਡ ਅਤੇ ਬੈਕਵਰਡ ਲਿੰਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਇਹ ਹਥਿਆਰ ਕਿੱਥੋਂ ਲਿਆਏ ਅਤੇ ਅੱਗੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਕਮਿਸ਼ਨਰੇਟ ਪੁਲਿਸ ਨੇ ਕਿਹਾ ਕਿ ਸ਼ਹਿਰ ਵਿੱਚੋਂ ਨਾਜਾਇਜ਼ ਹਥਿਆਰ ਅਤੇ ਗੈਂਗਸਟਰ ਨੈੱਟਵਰਕ ਖਤਮ ਕਰਨ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।