Pages

Pages

ਪੰਜਾਬ ਸਰਕਾਰ ਨੇ 26 ਅਗਸਤ ਨੂੰ ਰਾਖਵੀਂ ਛੁੱਟੀ ਐਲਾਨੀ, ਪੈਗੰਬਰ ਮੁਹੰਮਦ ਸਾਹਿਬ ਦੇ ਜਨਮ ਦਿਨ ਮੌਕੇ।

ਜਲੰਧਰ, 18 ਅਗਸਤ : Prime Punjab 

ਪੰਜਾਬ ਸਰਕਾਰ ਨੇ ਬੁੱਧਵਾਰ 26 ਅਗਸਤ ਨੂੰ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ‘ਪੈਗੰਬਰ ਮੁਹੰਮਦ ਸਾਹਿਬ’ ਦੇ ਜਨਮ ਦਿਨ ਦੇ ਮੌਕੇ ‘ਤੇ ਦਿੱਤੀ ਗਈ ਹੈ। ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

 

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 26 ਅਗਸਤ ਨੂੰ ਗ਼ਾਜਟਿਡ ਛੁੱਟੀ ਨਹੀਂ ਹੈ। ਇਹ ਸਿਰਫ਼ ਰਾਖਵੀਂ ਛੁੱਟੀ ਹੈ। ਇਸ ਕਰਕੇ ਇਸ ਦਿਨ ਸਕੂਲ, ਕਾਲਜ, ਬੈਂਕ ਅਤੇ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ। ਸਿਰਫ਼ ਜੋ ਸਰਕਾਰੀ ਮੁਲਾਜ਼ਮ ਛੁੱਟੀ ਲੈਣਾ ਚਾਹੁਣ, ਉਹ ਲੈ ਸਕਦੇ ਹਨ।

 

ਪੰਜਾਬ ਸਰਕਾਰ ਨੇ ਇਸ ਸਾਲ ਸਰਕਾਰੀ ਮੁਲਾਜ਼ਮਾਂ ਲਈ ਕੁੱਲ 27 ਰਾਖਵੀਆਂ ਛੁੱਟੀਆਂ ਦਾ ਪ੍ਰਬੰਧ ਕੀਤਾ ਹੈ। ਇਨ੍ਹਾਂ 27 ‘ਚੋਂ ਕੋਈ ਵੀ ਮੁਲਾਜ਼ਮ ਸਾਲ ‘ਚ 2 ਰਾਖਵੀਆਂ ਛੁੱਟੀਆਂ ਚੁਣ ਸਕਦਾ ਹੈ। 26 ਅਗਸਤ ਵੀ ਇਸੇ ਸੂਚੀ ‘ਚ ਸ਼ਾਮਲ ਹੈ।

 

ਭਾਵੇਂ ਸਰਕਾਰੀ ਦਫ਼ਤਰਾਂ ‘ਚ ਕੁਝ ਮੁਲਾਜ਼ਮ ਛੁੱਟੀ ‘ਤੇ ਹੋ ਸਕਦੇ ਹਨ, ਪਰ ਆਮ ਜਨਜੀਵਨ ‘ਤੇ ਕੋਈ ਅਸਰ ਨਹੀਂ ਪਵੇਗਾ। ਬਾਜ਼ਾਰ ਅਤੇ ਹੋਰ ਸੰਸਥਾਵਾਂ ਆਮ ਦਿਨਾਂ ਵਾਂਗ ਚੱਲਣਗੀਆਂ।