Director : Manvir Singh Walia
Editor : Jatin Kumar Sahota
ਜਲੰਧਰ, 19 ਅਗਸਤ : Prime Punjab
ਜਲੰਧਰ ‘ਚ ਸੋਮਵਾਰ ਰਾਤ ਕਰੀਬ 7:50 ਵਜੇ 120 ਫੁੱਟ ਰੋਡ, ਸੂਰਿਆ ਐਨਕਲੇਵ ਐਕਸਟੈਂਸ਼ਨ ਕੋਲ ਲੁੱਟ ਦੀ ਵੱਡੀ ਵਾਰਦਾਤ ਹੋਈ। ਕਾਰ ‘ਚ ਸਵਾਰ 5 ਲੁਟੇਰਿਆਂ ਨੇ 60 ਸਾਲਾ ਲੋਹਾ ਕਾਰੋਬਾਰੀ ਲਲਿਤ ਮਿੱਤਲ ‘ਤੇ ਜਾਨਲੇਵਾ ਹਮਲਾ ਕਰਕੇ 72 ਲੱਖ ਰੁਪਏ ਨਾਲ ਭਰਿਆ ਕੈਸ਼ ਬੈਗ ਲੁੱਟ ਲਿਆ। ਵਾਰਦਾਤ ਸਮੇਂ ਲਲਿਤ ਮਿੱਤਲ ਟਾਂਡਾ ਰੋਡ ਸਥਿਤ ਆਪਣਾ ਦਫ਼ਤਰ ਬੰਦ ਕਰਕੇ ਘਰ ਜਾ ਰਹੇ ਸਨ।
ਲਿਤ ਮਿੱਤਲ ਮੁਤਾਬਕ ਕਿਸ਼ਨਪੁਰਾ, ਦੁੱਗਲ ਬੇਕਰੀ ਦੇ ਰਸਤੇ 120 ਫੁੱਟ ਰੋਡ ‘ਤੇ ਪਹੁੰਚਣ ‘ਤੇ ਉਨ੍ਹਾਂ ਨੂੰ ਇੱਕ ਚਿੱਟੀ ਕਾਰ ਪਿੱਛਾ ਕਰਦੀ ਮਹਿਸੂਸ ਹੋਈ। ਸਟ੍ਰੀਟ ਲਾਈਟਾਂ ਬੰਦ ਹੋਣ ਕਾਰਨ ਉਨ੍ਹਾਂ ਨੇ ਰਫ਼ਤਾਰ ਵਧਾਈ ਤਾਂ ਲੁਟੇਰਿਆਂ ਨੇ ਓਵਰਟੇਕ ਕਰਕੇ ਰਸਤਾ ਰੋਕ ਦਿੱਤਾ। ਲੁਟੇਰਿਆਂ ਨੇ ਕਾਰ ‘ਚ ਟੱਕਰ ਮਾਰ ਕੇ ਲੋਹੇ ਦੀ ਰਾਡ ਨਾਲ ਸ਼ੀਸ਼ੇ ਤੋੜ ਦਿੱਤੇ ਅਤੇ ਲਲਿਤ ਮਿੱਤਲ ਦੇ ਸਿਰ ‘ਤੇ ਵਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰੇ 72 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਰਵਿਲਾਂਸ ਦੀ ਮਦਦ ਨਾਲ ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਮਾਮਲਾ ਟਰੇਸ ਕਰ ਲਿਆ। ਜਾਣਕਾਰੀ ਮੁਤਾਬਕ ਲੁਟੇਰੇ ਵਾਰਦਾਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵੱਲ ਭੱਜ ਗਏ ਸਨ, ਪਰ ਪੁਲਿਸ ਨੇ ਉਨ੍ਹਾਂ ਦੀ ਲੋਕੇਸ਼ਨ ਟਰੇਸ ਕਰਕੇ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ੁਰੂਆਤੀ ਜਾਂਚ ‘ਚ ਇਸ ਲੁੱਟ ਦੇ ਪਿੱਛੇ ਕਾਰੋਬਾਰੀ ਦੇ ਸਾਬਕਾ ਡਰਾਈਵਰ ਸ਼ਨੀ ਅਤੇ ਇੱਕ ਮਹਿਲਾ ਕਰਮਚਾਰੀ ਦੀ ਭੂਮਿਕਾ ਦਾ ਸ਼ੱਕ ਹੈ। ਉਹ ਮਹਿਲਾ ਕੁਝ ਮਹੀਨੇ ਪਹਿਲਾਂ ਹੀ ਦੁਕਾਨ ‘ਤੇ ਕੰਮ ਕਰਨ ਲੱਗੀ ਸੀ। ਪੁਲਿਸ ਦਾ ਮੰਨਣਾ ਹੈ ਕਿ ਆਰੋਪੀਆਂ ਨੂੰ ਕੈਸ਼ ਲਿਜਾਣ ਦੇ ਸਮੇਂ ਅਤੇ ਰਸਤੇ ਬਾਰੇ ਜਾਣਕਾਰੀ ਅੰਦਰੋਂ ਦਿੱਤੀ ਗਈ ਸੀ। ਲਲਿਤ ਮਿੱਤਲ ਸੀਜੇਐਸ ਸਕੂਲ ਦੇ ਮਾਲਕ ਅਤੇ ਸੂਰਿਆ ਐਨਕਲੇਵ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਵੀ ਹਨ। ਪੁਲਿਸ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕਰੇਗੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।