Pages

Pages

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ: 90 ਕਿਲੋ ਭੁੱਕੀ ਤੇ 100 ਗ੍ਰਾਮ ਹੈਰੋਇਨ ਸਮੇਤ 3 ਤਸਕਰ ਕਾਬੂ, ਦੋ ਲਗਜ਼ਰੀ ਗੱਡੀਆਂ ਵੀ ਜ਼ਬਤ।

ਜਲੰਧਰ, 21 ਅਗਸਤ : Prime Punjab 

ਜਲੰਧਰ-ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ 3 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। SSP ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ CIA ਸਟਾਫ਼ ਦੀ ਟੀਮ ਨੇ ਦੋ ਵੱਖ-ਵੱਖ ਥਾਵਾਂ ਤੋਂ 90 ਕਿਲੋ ਡੋਡੇ ਚੂਰਾ ਪੋਸਤ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

 

ਪਹਿਲੀ ਕਾਰਵਾਈ ‘ਚ SI ਕਸ਼ਮੀਰ ਸਿੰਘ ਦੀ ਟੀਮ ਨੇ ਪਿੰਡ ਜੋਹਲ ਨੇੜੇ ਮੱਛੀ ਗੇਟ ਕੋਲ ਸ਼ੱਕੀ ਖੜ੍ਹੀਆਂ ਦੋ ਚਿੱਟੀਆਂ ਗੱਡੀਆਂ (i20 ਅਤੇ Creta) ਨੂੰ ਕਾਬੂ ਕੀਤਾ। ਤਲਾਸ਼ੀ ‘ਤੇ ਦੋਵਾਂ ‘ਚੋਂ 90 ਕਿਲੋ ਭੁੱਕੀ ਬਰਾਮਦ ਹੋਈ। ਫੜੇ ਗਏ ਤਸਕਰਾਂ ਦੀ ਪਛਾਣ ਅਮਰਜੀਤ ਸਿੰਘ ਉਰਫ ਚੀਮਾ (ਕਪੂਰਥਲਾ) ਅਤੇ ਕੁਲਦੀਪ ਸਿੰਘ ਉਰਫ ਦੀਪ (ਹਰਿਆਣਾ) ਵਜੋਂ ਹੋਈ। ਦੋਵੇਂ ਆਪਸ ‘ਚ ਰਿਸ਼ਤੇਦਾਰ ਹਨ।

 

ਪੁੱਛਗਿੱਛ ‘ਚ ਦੋਵਾਂ ਨੇ ਦੱਸਿਆ ਕਿ ਉਹ ਇਹ ਭੁੱਕੀ ਮੱਧ ਪ੍ਰਦੇਸ਼ ਦੇ ਨੀਮਚ ਤੋਂ ਲੈ ਕੇ ਆਏ ਸਨ ਅਤੇ ਸੁਲਤਾਨਪੁਰ ਲੋਧੀ ਤੇ ਮਹਿਤਪੁਰ ‘ਚ ਸਪਲਾਈ ਕਰਨੀ ਸੀ। ਮੁਲਜ਼ਮ ਅਮਰਜੀਤ ਸਿੰਘ ਖਿਲਾਫ ਪਹਿਲਾਂ ਹੀ NDPS ਐਕਟ ਦੇ 5 ਮਾਮਲੇ ਦਰਜ ਹਨ।

 

ਦੂਜੀ ਕਾਰਵਾਈ ‘ਚ ਕਰਤਾਰਪੁਰ ਨੇੜੇ ਬਿਧੀਪੁਰ ਫਾਟਕ ਕੋਲੋਂ 100 ਗ੍ਰਾਮ ਹੈਰੋਇਨ ਸਮੇਤ ਗੁਰਦਿੱਤ ਸਿੰਘ ਉਰਫ ਨੰਦਾ ਵਾਸੀ ਕਪੂਰਥਲਾ ਨੂੰ ਕਾਬੂ ਕੀਤਾ। ਉਹ ਪਹਿਲਾਂ ਹੇਅਰ ਡਰੈਸਰ ਦਾ ਕੰਮ ਕਰਦਾ ਸੀ, ਆਰਥਿਕ ਤੰਗੀ ਕਾਰਨ ਨਸ਼ਾ ਵੇਚਣ ਲੱਗ ਗਿਆ। ਉਹ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ।

 

ਪੁਲਿਸ ਨੇ ਤਿੰਨਾਂ ਖਿਲਾਫ ਥਾਣਾ ਪਤਾਰਾ ਅਤੇ ਮਕਸੂਦਾਂ ‘ਚ NDPS ਐਕਟ ਤਹਿਤ ਕੇਸ ਦਰਜ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਪੁਲਿਸ ਹੁਣ ਇਸ ਨੈਟਵਰਕ ਦੇ ਅੱਗੇ-ਪਿੱਛੇ ਦੇ ਲਿੰਕ ਅਤੇ ਨਸ਼ੇ ਨਾਲ ਬਣਾਈ ਜਾਇਦਾਦ ਨੂੰ ਫਰੀਜ਼ ਕਰਨ ਦੀ ਤਿਆਰੀ ‘ਚ ਹੈ।