Pages

Pages

ਜਲੰਧਰ ਪੁਲਿਸ ਦੀ ਵੱਡੀ ਸਫਲਤਾ: 72 ਲੱਖ ਦੀ ਲੁੱਟ ਦੀ ਵਾਰਦਾਤ 48 ਘੰਟਿਆਂ ‘ਚ ਟਰੇਸ, 6 ਲੁਟੇਰੇ ਕਾਬੂ, 72 ਲੱਖ ਦੀ ਨਕਦੀ ਬਰਾਮਦ।

ਜਲੰਧਰ, 22 ਅਗਸਤ : Prime Punjab 

ਜਲੰਧਰ ਕਮਿਸ਼ਨਰੇਟ ਪੁਲਿਸ ਨੇ 72 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦਿਆਂ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਲੁੱਟੇ ਗਏ 72 ਲੱਖ ਰੁਪਏ ਕੈਸ਼ ਸਮੇਤ 02 ਬਿਨਾਂ ਨੰਬਰੀ ਕਾਰਾਂ, 02 ਮੋਬਾਈਲ ਫੋਨ, 01 ਕਨੈਕਟਰ ਅਤੇ 01 ਡੰਡਾ ਬਰਾਮਦ ਕੀਤਾ ਹੈ। ਇਹ ਕਾਰਵਾਈ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਮਲ ਵਿੱਚ ਲਿਆਂਦੀ ਗਈ।

ਮਿਤੀ 17.08.2026 ਨੂੰ ਰਾਮਾ ਮੰਡੀ ਨਿਵਾਸੀ ਲਲਿਤ ਮਿੱਤਲ ਨੇ ਸ਼ਿਕਾਇਤ ਦਿੱਤੀ ਕਿ ਉਹ ਆਪਣੀ ਕਾਰ ਨੰਬਰ PB08-CZ-3589 ‘ਚ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ। ਰਸਤੇ ‘ਚ ਇੱਕ ਚਿੱਟੇ ਰੰਗ ਦੀ ਗੱਡੀ ਨੇ ਉਸਦੀ ਕਾਰ ਨੂੰ ਟੱਕਰ ਮਾਰ ਕੇ ਰੋਕ ਲਿਆ। ਉਸਦੀ ਕਾਰ ਵਿਚੋਂ ਹਿੰਟ ਕੀਤਾ ਅਤੇ ਉਸ ਕੋਲੋਂ 72 ਲੱਖ ਰੁਪਏ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਰਾਮਾ ਮੰਡੀ ਵਿਖੇ ਮੁਕੱਦਮਾ ਨੰਬਰ 205 ਮਿਤੀ 18.08.2026 ਅ/ਧ 309(4) BNS ਤਹਿਤ ਦਰਜ ਕੀਤਾ ਗਿਆ ਸੀ।

 

ਤਫਤੀਸ਼ ਦੌਰਾਨ ਜਲੰਧਰ ਦਿਹਾਤੀ ਅਤੇ ਜਲੰਧਰ ਸ਼ਹਿਰ ਦੀ ਪੁਲਿਸ ਦੀ ਸਾਂਝੀ ਟੀਮ ਨੇ 6 ਦੋਸ਼ੀਆਂ ਨੂੰ ਕਾਬੂ ਕੀਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ 1. ਸਾਹਿਬ ਪੁੱਤਰ ਮੰਗਲ ਰਾਮ ਵਾਸੀ ਗੁਰਦਾਸਪੁਰ, 2. ਵਿਕਰਮ ਪੁੱਤਰ ਮੰਗਲ, 3. ਰਣਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਟਾਲਾ, 4. ਸੰਨੀ ਖੋਸਲਾ ਉਰਫ ਮੋਨਾ, 5. ਹਰਵੀਰ ਸਿੰਘ ਉਰਫ ਪ੍ਰਿੰਸ, 6. ਰਾਜਵੀਰ ਗਿੱਲ ਉਰਫ ਗਿੱਲਾ ਸਾਹਿਬ ਵਜੋਂ ਹੋਈ ਹੈ।

ਜਾਂਚ ‘ਚ ਸਾਹਮਣੇ ਆਇਆ ਹੈ ਕਿ ਫੜੇ ਗਏ ਮੁਲਜ਼ਮ ਪੇਸ਼ੇਵਰ ਲੁਟੇਰੇ ਹਨ। ਮੁੱਖ ਦੋਸ਼ੀ ਵਿਕਰਮ ਖਿਲਾਫ ਪਹਿਲਾਂ ਹੀ ਲੁੱਟ-ਖੋਹ ਅਤੇ NDPS ਐਕਟ ਦੇ 7 ਮੁਕੱਦਮੇ ਦਰਜ ਹਨ, ਜਦਕਿ ਰਾਜਵੀਰ ਗਿੱਲ ਅਤੇ ਸਾਹਿਬ ਖਿਲਾਫ ਵੀ ਪਹਿਲਾਂ 379, 411, 420 ਵਰਗੀਆਂ ਧਾਰਾਵਾਂ ਤਹਿਤ ਕੇਸ ਦਰਜ ਹਨ। ਪੁਲਿਸ ਨੇ ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕਰਕੇ 05 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

 

ਪੁਲਿਸ ਨੇ ਇਹਨਾਂ ਕੋਲੋਂ 72 ਲੱਖ ਰੁਪਏ ਦੀ ਲੁੱਟੀ ਹੋਈ ਰਕਮ, ਵਾਰਦਾਤ ‘ਚ ਵਰਤੀਆਂ 02 ਬਿਨਾਂ ਨੰਬਰੀ ਕਾਰਾਂ (ਹੋਂਡਾ ਅਮੇਜ਼ ਤੇ ਟੋਇਟਾ ਈਟੀਓਸ), 02 ਮੋਬਾਈਲ ਫੋਨ, 01 ਕਨੈਕਟਰ ਅਤੇ 01 ਡੰਡਾ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।