Pages

Pages

ਗੋਲਡੀ Vs ਅਰਸ਼ ਡੱਲਾ: ਨਿੱਝਰ ਕਤਲ ਕਾਂਡ ‘ਤੇ ਦੋ ਗੈਂਗਸਟਰ ਆਹਮੋ-ਸਾਹਮਣੇ।

ਕੈਨੇਡਾ, 24 ਅਗਸਤ : Prime Punjab 

ਕੈਨੇਡਾ ਵਿੱਚ ਬੈਠੇ ਦੋ ਨਾਮੀ ਗੈਂਗਸਟਰਾਂ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਗੋਲਡੀ ਬਰਾੜ ਦੀ ਇੱਕ ਕਥਿਤ ਆਡੀਓ ਲੀਕ ਹੋਣ ਤੋਂ ਬਾਅਦ, ਜਿਸ ਵਿੱਚ ਉਸਨੇ ਹਰਦੀਪ ਨਿੱਝਰ ਦੇ ਕਤਲ ਪਿੱਛੇ ਆਪਣਾ ਹੱਥ ਹੋਣ ਦਾ ਦਾਅਵਾ ਕੀਤਾ ਸੀ, ਹੁਣ ਅਰਸ਼ ਡੱਲਾ ਨੇ 15 ਮਿੰਟ ਦੀ ਵੀਡੀਓ ਪਾ ਕੇ ਉਸਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਬਦਲਾ ਲੈਣ ਦੀ ਗੱਲ ਆਖੀ ਹੈ।

 

ਆਪਣੀ ਵੀਡੀਓ ‘ਚ ਅਰਸ਼ ਡੱਲਾ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਸਦਾ ਕਹਿਣਾ ਹੈ ਕਿ ਨਿੱਝਰ ਦੇ ਕਤਲ ਵੇਲੇ ਉਹ ਉੱਥੇ ਮੌਜੂਦ ਨਹੀਂ ਸੀ ਅਤੇ ਕਤਲ ਤੋਂ ਇੱਕ ਸਾਲ ਪਹਿਲਾਂ ਤੋਂ ਹੀ ਉਸਦੀ ਨਿੱਝਰ ਨਾਲ ਕੋਈ ਮੁਲਾਕਾਤ ਨਹੀਂ ਹੋਈ। ਡੱਲਾ ਨੇ ਇਹ ਵੀ ਸਾਫ਼ ਕੀਤਾ ਕਿ ਨਿੱਝਰ ਨੇ ਕਦੇ ਵੀ ਉਸਨੂੰ ਪੈਸੇ, ਹਥਿਆਰ ਜਾਂ ਰਹਿਣ ਲਈ ਥਾਂ ਨਹੀਂ ਦਿੱਤੀ।

 

ਡੱਲਾ ਨੇ ਪਲਟਵਾਰ ਕਰਦਿਆਂ ਗੋਲਡੀ ਬਰਾੜ ‘ਤੇ ਏਜੰਸੀਆਂ ਦੇ ਹੱਥਾਂ ‘ਚ ਖੇਡਣ ਦਾ ਗੰਭੀਰ ਇਲਜ਼ਾਮ ਲਗਾਇਆ। ਉਸਨੇ ਸਵਾਲ ਚੁੱਕਿਆ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਬਰਾੜ ਦੇ ਪਰਿਵਾਰ ‘ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ। ਇਸ ਤੋਂ ਇਲਾਵਾ ਉਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੈਂਗਸਟਰਾਂ ਦੀ ਦਖਲਅੰਦਾਜ਼ੀ ਦਾ ਵੀ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਕਈ ਗਾਇਕ ਗੈਂਗਸਟਰਾਂ ਦੇ ਕਹਿਣ ‘ਤੇ ਮੁਫਤ ‘ਚ ਸ਼ੋਅ ਕਰਦੇ ਹਨ ਅਤੇ ਪੈਸਾ ਗੈਂਗ ਕੋਲ ਜਾਂਦਾ ਹੈ।

 

ਦੱਸ ਦੇਈਏ ਕਿ ਇਹ ਸਾਰਾ ਵਿਵਾਦ ਉਸ ਕਥਿਤ ਆਡੀਓ ਤੋਂ ਸ਼ੁਰੂ ਹੋਇਆ ਜਿਸ ‘ਚ ਗੋਲਡੀ ਬਰਾੜ ਨੇ ਖਾਲਿਸਤਾਨੀ ਆਗੂ ਪਰਮਜੀਤ ਪੰਮਾ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਨਿੱਝਰ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ, ਇਸ ਲਈ ਉਸਨੂੰ ਮਾਰਿਆ ਗਿਆ। ਗੌਰਤਲਬ ਹੈ ਕਿ ਨਿੱਝਰ ਦਾ 2023 ‘ਚ ਸਰੀ ਦੇ ਗੁਰਦੁਆਰੇ ਬਾਹਰ ਕਤਲ ਹੋਇਆ ਸੀ, ਜਿਸ ਤੋਂ ਬਾਅਦ ਭਾਰਤ-ਕੈਨੇਡਾ ਦੇ ਸਬੰਧਾਂ ‘ਚ ਤਣਾਅ ਆ ਗਿਆ ਸੀ। ਫਿਲਹਾਲ ਲੀਕ ਆਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋਈ ਹੈ।