Pages

Pages

ਥਾਣੇ ‘ਚ ਨੰਗਾ ਕਰਕੇ ਕੁੱਟਣਾ ਪਿਆ ਮਹਿੰਗਾ – ਖੰਨਾ ਦੇ ਬਦਨਾਮ SHO ਨੂੰ ਅਦਾਲਤ ਨੇ ਦਿੱਤੀ 3 ਸਾਲ ਦੀ ਸਜ਼ਾ, ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ।

ਖੰਨਾ, 27 ਅਗਸਤ : Prime Punjab 

ਖੰਨਾ ਦੀ ਸਦਰ ਪੁਲਿਸ ਦੇ ਜ਼ੁਲਮ ਦੀ 6 ਸਾਲ ਪੁਰਾਣੀ ਕਹਾਣੀ ‘ਤੇ ਅੱਜ ਅਦਾਲਤ ਨੇ ਮੋਹਰ ਲਾ ਦਿੱਤੀ ਹੈ। ਜੂਨ 2019 ‘ਚ ਇੱਕ ਅੰਮ੍ਰਿਤਧਾਰੀ ਪਿਤਾ-ਪੁੱਤਰ ਨੂੰ ਥਾਣੇ ਅੰਦਰ ਨਗਨ ਕਰਕੇ ਕੁੱਟਣ ਅਤੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ‘ਚ ਲੁਧਿਆਣਾ ਕੋਰਟ ਨੇ ਤਤਕਾਲੀ SHO ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 3 ਸਾਲ ਦੀ ਕੈਦ ਸੁਣਾਈ ਹੈ।

 

ਦੱਸ ਦਈਏ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬ ‘ਚ ਰੋਸ ਫੈਲ ਗਿਆ ਸੀ। ਪੀੜਤ ਧਿਰ ਨੂੰ ਇਨਸਾਫ਼ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਬੂਹਾ ਖੜਕਾਉਣਾ ਪਿਆ ਸੀ, ਜਿਸ ਤੋਂ ਬਾਅਦ ADGP ਨਰੇਸ਼ ਅਰੋੜਾ ਦੀ SIT ਬਣੀ ਅਤੇ 2020 ‘ਚ ਖੰਨਾ ਸਿਟੀ-1 ‘ਚ ਇੰਸਪੈਕਟਰ ਖਿਲਾਫ਼ SC/ST ਐਕਟ ਅਤੇ IT ਐਕਟ ਸਮੇਤ ਸੰਗੀਨ ਧਾਰਾਵਾਂ ‘ਚ ਕੇਸ ਦਰਜ ਹੋਇਆ।

 

ਹੁਣ ਵਕੀਲ ਗੁਰਵਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਹ ਸਜ਼ਾ ਘੱਟ ਹੈ, ਉਹ ਇਸ ਸਜ਼ਾ ਨੂੰ ਵਧਾਉਣ ਲਈ ਹਾਈਕੋਰਟ ਜਾਣਗੇ ਅਤੇ DGP ਨੂੰ ਮਿਲ ਕੇ ਬਲਜਿੰਦਰ ਸਿੰਘ ਨੂੰ ਪੁਲਿਸ ਵਿਭਾਗ ‘ਚੋਂ ਬਰਖਾਸਤ ਕਰਨ ਦੀ ਮੰਗ ਵੀ ਕਰਨਗੇ।