Pages

Pages

ਮਹਾਂ ਹੜਤਾਲ ਪਈ ਭਾਰੀ: ਪੰਜਾਬ ਸਰਕਾਰ ਨੇ ਗੈਰ-ਹਾਜ਼ਰ ਮੁਲਾਜ਼ਮਾਂ ਦੀ ਮੰਗੀ ਰਿਪੋਰਟ, ਸਰਵਿਸ ਰੂਲ ਤਹਿਤ ਹੋਵੇਗੀ ਕਾਰਵਾਈ।

ਜਲੰਧਰ, 27 ਅਗਸਤ : Prime Punjab 

ਜਲੰਧਰ ਅੱਜ ਪੰਜਾਬ ਭਰ ‘ਚ ਸਰਕਾਰੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਮਹਾਂ ਹੜਤਾਲ ਤੋਂ ਬਾਅਦ ਭਗਵੰਤ ਮਾਨ ਸਰਕਾਰ ਐਕਸ਼ਨ ਮੋਡ ‘ਚ ਆ ਗਈ ਹੈ।

 

ਪਰਸੋਨਲ ਵਿਭਾਗ ਨੇ ਵੀਰਵਾਰ ਸ਼ਾਮ ਹੁਕਮ ਜਾਰੀ ਕਰਕੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਹੈ ਕਿ 27 ਅਗਸਤ ਨੂੰ ਜੋ ਮੁਲਾਜ਼ਮ ਦਫ਼ਤਰ ਨਹੀਂ ਆਏ, ਉਹਨਾਂ ਦੀ ਪੂਰੀ ਲਿਸਟ ਤਿਆਰ ਕਰਕੇ ਜਨਰਲ ਪ੍ਰਸ਼ਾਸਨ ਵਿਭਾਗ ਨੂੰ ਭੇਜੀ ਜਾਵੇ।

 

ਵਿਭਾਗ ਨੇ ਕਿਹਾ ਹੈ ਕਿ ਕਈ ਥਾਵਾਂ ਤੋਂ ਸ਼ਿਕਾਇਤਾਂ ਆਈਆਂ ਹਨ ਕਿ ਦਫ਼ਤਰਾਂ ‘ਚ ਅਫ਼ਸਰ ਨਾ ਮਿਲਣ ਕਰਕੇ ਆਮ ਜਨਤਾ ਨੂੰ ਖੱਜਲ ਹੋਣਾ ਪਿਆ। ਇਸ ਲਈ ਹੁਣ ਬਿਨਾਂ ਮਨਜ਼ੂਰ ਛੁੱਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ‘ਤੇ ਸਰਵਿਸ ਰੂਲ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

 

ਦੱਸਿਆ ਜਾਵੇ ਕਿ ਮੁਲਾਜ਼ਮ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ, ਜਿਵੇਂ ਡੀ.ਏ. ਦੀਆਂ ਕਿਸ਼ਤਾਂ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨੂੰ ਲੈ ਕੇ ਅੱਜ ਸਮੂਹਿਕ ਛੁੱਟੀ ‘ਤੇ ਗਏ ਸਨ।