Pages

Pages

ਕੁਰਾਲੀ ‘ਚ ਖੌਫਨਾਕ ਵਾਰਦਾਤ: ਭੈਣ ਦੇ ਪ੍ਰੇਮ ਸਬੰਧਾਂ ਤੋਂ ਖਫਾ ਭਰਾ ਨੇ ਪ੍ਰੇਮੀ ਦੀ ਮਾਂ ਦਾ ਕਤਲ ਕੀਤਾ, ਪਿਤਾ ਗੰਭੀਰ ਜ਼ਖ਼ਮੀ।

ਕੁਰਾਲੀ, 29 ਅਗਸਤ : Prime Punjab 

ਕੁਰਾਲੀ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪ੍ਰੇਮ ਪ੍ਰਸੰਗ ਦੇ ਚੱਲਦਿਆਂ ਇੱਕ ਨੌਜਵਾਨ ਨੇ ਖੂਨੀ ਖੇਡ ਖੇਡ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਭੈਣ ਆਪਣੇ ਦੋਸਤ ਬਿੱਟੂ ਦੇ ਘਰ ਗਈ ਹੋਈ ਹੈ, ਤਾਂ ਉਹ ਗੁੱਸੇ ਵਿੱਚ ਉੱਥੇ ਪਹੁੰਚ ਗਿਆ ਅਤੇ ਤੇਜ਼ਧਾਰ ਹਥਿਆਰ ਨਾਲ ਪਰਿਵਾਰ ‘ਤੇ ਹਮਲਾ ਕਰ ਦਿੱਤਾ।

 

ਇਸ ਹਮਲੇ ‘ਚ ਬਿੱਟੂ ਦੀ ਮਾਂ ਸਰੋਜ ਰਾਣੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਓਮਨਾਥ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਟੂ ਅਤੇ ਹਮਲਾਵਰ ਦੀ ਭੈਣ ਆਪਸ ਵਿੱਚ ਦੋਸਤ ਸਨ ਅਤੇ ਸ਼ੁੱਕਰਵਾਰ ਨੂੰ ਲੜਕੀ ਓਮਨਾਥ ਦੇ ਘਰ ਆਈ ਹੋਈ ਸੀ।

 

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਲਿਆ। ਪੁਲਿਸ ਵੱਲੋਂ ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।