ਹਰਿਆਣਾ, 31 ਅਗਸਤ : Prime Punjab
ਸ਼ਾਮਲੀ – ਹਰਿਆਣਵੀ ਗਾਇਕੀ ਜਗਤ ਨੂੰ ਹਿਲਾ ਦੇਣ ਵਾਲੇ ਅੰਕਿਤ ਬਾਲੀਅਨ ਕਤਲ ਮਾਮਲੇ ‘ਚ ਪੁਲਿਸ ਨੇ ਵੱਡਾ ਬਦਲਾ ਲੈ ਲਿਆ ਹੈ। ਅੱਜ ਸਵੇਰੇ 4 ਵਜੇ ਸ਼ਾਮਲੀ ਕੋਤਵਾਲੀ ਇਲਾਕੇ ‘ਚ ਯੂਪੀ ਪੁਲਿਸ ਅਤੇ STF ਦੀ ਸਾਂਝੀ ਟੀਮ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁੱਠਭੇੜ ਹੋਈ। ਇਸ ਮੁਕਾਬਲੇ ‘ਚ ਅੰਕਿਤ ਦਾ ਕਤਲ ਕਰਨ ਵਾਲੇ ਦੋ ਸ਼ੂਟਰ ਸੁਮਿਤ ਤੇ ਮੋਹਿਤ ਮੌਕੇ ‘ਤੇ ਹੀ ਮਾਰੇ ਗਏ।
ਪੁਲਿਸ ਨੇ ਦੋਵਾਂ ‘ਤੇ 50 ਹਜ਼ਾਰ ਦਾ ਇਨਾਮ ਰੱਖਿਆ ਸੀ। ਸੂਚਨਾ ਮਿਲੀ ਸੀ ਕਿ ਦੋਵੇਂ ਸ਼ੂਟਰ ਸ਼ਾਮਲੀ ਵੱਲ ਆ ਰਹੇ ਨੇ, ਜਿਸ ‘ਤੇ ਪੁਲਿਸ ਨੇ ਹੋਟਲ ਰਾਜਮਹਿਲ ਕੋਲ ਘੇਰਾਬੰਦੀ ਕੀਤੀ। ਆਪਣੇ ਆਪ ਨੂੰ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲਿਸ ‘ਤੇ ਸਿੱਧੀ ਫਾਇਰਿੰਗ ਕਰ ਦਿੱਤੀ, ਜਿਸ ‘ਚ ਦੋ ਜਵਾਨ ਜ਼ਖਮੀ ਹੋ ਗਏ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਦੋਵਾਂ ਨੂੰ ਢੇਰ ਕਰ ਦਿੱਤਾ।
ਇਸ ਕਾਂਡ ‘ਚ ਕੁੱਲ 4 ਸ਼ੂਟਰ ਸ਼ਾਮਲ ਸਨ, ਹੁਣ 2 ਦਾ ਐਨਕਾਊਂਟਰ ਹੋ ਚੁੱਕਾ ਹੈ ਜਦਕਿ ਬਾਕੀ 2 ਦੀ ਭਾਲ ‘ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।