Pages

Pages

ਜਲੰਧਰ ‘ਚ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਵਾਲਾ ਟ੍ਰੈਫਿਕ ਕਰਮੀ Line Hazir – ACP ਟ੍ਰੈਫਿਕ ਦਾ ਵੱਡਾ Action।

Director : Manvir Singh Walia 

Editor : Jatin Kumar Sahota 

ਜਲੰਧਰ, 04 ਸਤੰਬਰ : Prime Punjab 

ਜਲੰਧਰ ‘ਚ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦਾ ਮਾਮਲਾ ਤੂਲ ਫੜਨ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ACP ਟ੍ਰੈਫਿਕ ਅਜੈ ਸਿੰਘ ਨੇ ਦੱਸਿਆ ਕਿ ਕੈਂਟ ਇਲਾਕੇ ਨੇੜੇ ਨਾਕਾਬੰਦੀ ਦੌਰਾਨ ਇੱਕ ਟਰੱਕ ਡਰਾਈਵਰ ਮੋਬਾਈਲ ‘ਤੇ ਆਪਣਾ ਲਾਇਸੈਂਸ ਦਿਖਾ ਰਿਹਾ ਸੀ, ਤਾਂ ਮੋਬਾਈਲ ਨੂੰ ਲੈ ਕੇ ਦੋਹਾਂ ‘ਚ ਤਕਰਾਰ ਹੋ ਗਈ ਅਤੇ ਟ੍ਰੈਫਿਕ ਕਰਮੀ ਨੇ ਤੈਸ਼ ‘ਚ ਆ ਕੇ ਡਰਾਈਵਰ ਨੂੰ ਥੱਪੜ ਮਾਰ ਦਿੱਤਾ।

 

ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ACP ਟ੍ਰੈਫਿਕ ਨੇ ਤੁਰੰਤ ਨੋਟਿਸ ਲਿਆ। ਉਨ੍ਹਾਂ ਨੇ ਸਾਫ ਕਿਹਾ ਕਿ ਪੁਲਿਸ ਮੁਲਾਜ਼ਮ ਦਾ ਇਹ ਵਿਵਹਾਰ ਬਿਲਕੁਲ ਵੀ ਉਚਿਤ ਨਹੀਂ ਹੈ ਅਤੇ ਪੁਲਿਸ ਵਿਭਾਗ ਆਮ ਲੋਕਾਂ ਨਾਲ ਮਰਿਆਦਾ ਤੇ ਸੰਜਮ ਨਾਲ ਪੇਸ਼ ਆਉਣ ਲਈ ਵਚਨਬੱਧ ਹੈ।

 

ਵੱਡੀ ਕਾਰਵਾਈ ਕਰਦੇ ਹੋਏ ਸਬੰਧਤ ਟ੍ਰੈਫਿਕ ਕਰਮਚਾਰੀ ਨੂੰ ਤੁਰੰਤ *ਲਾਈਨ ਹਾਜ਼ਰ* ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਸਦੇ ਖਿਲਾਫ ਮਹਿਕਮਾਨਾ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕਮਿਸ਼ਨਰੇਟ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਡਿਊਟੀ ਦੌਰਾਨ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

 

ਦੱਸ ਦੇਈਏ ਕਿ ਮੋਟਰ ਵਹੀਕਲ ਨਿਯਮਾਂ ਅਨੁਸਾਰ mParivahan ਜਾਂ DigiLocker ‘ਤੇ ਦਿਖਾਇਆ ਗਿਆ ਡਿਜੀਟਲ ਲਾਇਸੈਂਸ ਪੂਰੀ ਤਰ੍ਹਾਂ ਵੈਧ ਹੈ, ਪੁਲਿਸ ਨੂੰ ਇਸਨੂੰ ਮੰਨਣਾ ਪੈਂਦਾ ਹੈ। ਜੇਕਰ ਕਿਸੇ ਨਾਲ ਵੀ ਪੁਲਿਸ ਬਦਸਲੂਕੀ ਕਰਦੀ ਹੈ ਤਾਂ ਉਹ 112 ਜਾਂ CP ਦਫ਼ਤਰ ‘ਚ ਸ਼ਿਕਾਇਤ ਕਰ ਸਕਦਾ ਹੈ।