ਕਪੂਰਥਲਾ, 05 ਸਤੰਬਰ : Prime Punjab
ਕਪੂਰਥਲਾ ਦੇ ਕਾਦੂਪੁਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਆਪਣੇ ਪੁੱਤ ਰਵੀ ਕੁਮਾਰ ਨੂੰ ਮਰਿਆ ਸਮਝ ਕੇ ਸਸਕਾਰ ਕਰ ਦਿੱਤਾ ਤੇ ਭੋਗ ਵੀ ਪਾ ਦਿੱਤਾ, ਪਰ ਉਹ ਜਿਊਂਦਾ ਨਿਕਲਿਆ।
ਜਾਣਕਾਰੀ ਮੁਤਾਬਕ ਰਵੀ 5 ਅਗਸਤ ਨੂੰ ਘਰੋਂ ਲਾਪਤਾ ਹੋ ਗਿਆ ਸੀ। ਪਰਿਵਾਰ ਨੇ 11 ਅਗਸਤ ਨੂੰ ਥਾਣਾ ਸਿਟੀ ‘ਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ। ਉਸੇ ਦਿਨ ਪੁਲਿਸ ਨੇ ਕਾਂਜਲੀ ਰੋਡ ਤੋਂ ਇੱਕ ਗਲੀ-ਸੜੀ ਲਾਸ਼ ਦੀ ਫੋਟੋ ਪਰਿਵਾਰ ਨੂੰ ਦਿਖਾਈ। ਪਰਿਵਾਰ ਨੇ ਉਸ ਲਾਸ਼ ਨੂੰ ਰਵੀ ਸਮਝ ਲਿਆ ਅਤੇ 13 ਅਗਸਤ ਨੂੰ ਸਸਕਾਰ ਤੇ 15 ਅਗਸਤ ਨੂੰ ਭੋਗ ਪਾ ਦਿੱਤਾ।
ਪਰ ਕਹਾਣੀ ‘ਚ ਟਵਿਸਟ 2 ਸਤੰਬਰ ਨੂੰ ਆਇਆ, ਜਦੋਂ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਫੋਨ ਆਇਆ ਕਿ ਤੁਹਾਡਾ ਮੁੰਡਾ ਰਵੀ ਜੇਲ੍ਹ ‘ਚ ਬੰਦ ਹੈ। ਪਰਿਵਾਰ ਭੱਜਿਆ-ਭੱਜਿਆ ਜੇਲ੍ਹ ਪਹੁੰਚਿਆ ਤਾਂ ਆਪਣੇ ਪੁੱਤ ਨੂੰ ਜਿਊਂਦਾ ਵੇਖ ਕੇ ਖੁਸ਼ੀ ਨਾਲ ਪਾਗਲ ਹੋ ਗਿਆ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।