Pages

Pages

HMV ਕਾਲਜ ਬਾਹਰ ਹੁਲੜਬਾਜ਼ੀ ਦੀ ਵਾਇਰਲ ਵੀਡੀਓ ‘ਤੇ ਪੁਲਿਸ ਦਾ ਵੱਡਾ ਬਿਆਨ – ADCP ਨੇ ਕੀਤਾ ਸਪੱਸ਼ਟ।

ਜਲੰਧਰ, 05 ਸਤੰਬਰ : Prime Punjab 

ਜਲੰਧਰ ਦੇ HMV ਕਾਲਜ ਦੇ ਬਾਹਰ ਟ੍ਰੈਫਿਕ ਜਾਮ ਅਤੇ ਹੁਲੜਬਾਜ਼ੀ ਦੀ ਵਾਇਰਲ ਹੋ ਰਹੀ ਵੀਡੀਓ ‘ਤੇ ਕਮਿਸ਼ਨਰੇਟ ਪੁਲਿਸ ਨੇ ਸਪੱਸ਼ਟੀਕਰਨ ਦਿੱਤਾ ਹੈ। ADCP City-1 ਮੁਖਤਿਆਰ ਰਾਏ PPS ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦਾ ਪੁਲਿਸ ਨੇ ਨੋਟਿਸ ਲੈ ਲਿਆ ਹੈ।

 

ADCP ਨੇ ਦੱਸਿਆ ਕਿ ਕਾਲਜ ਦੇ ਲੱਗਣ ਅਤੇ ਛੁੱਟੀ ਹੋਣ ਦੇ ਸਮੇਂ HMV ਕਾਲਜ ਦੇ ਬਾਹਰ ERS Team (PCR) ਵੱਲੋਂ ਲਗਾਤਾਰ ਗਸ਼ਤ ਕੀਤੀ ਜਾਂਦੀ ਹੈ। ਨਾਲ ਹੀ ਟ੍ਰੈਫਿਕ ਪੁਲਿਸ ਅਤੇ ਥਾਣਾ ਡਵੀਜ਼ਨ ਨੰਬਰ-2 ਦੇ ਮੁਲਾਜ਼ਮ ਵੀ ਤਾਇਨਾਤ ਰਹਿੰਦੇ ਹਨ ਤਾਂ ਜੋ ਟ੍ਰੈਫਿਕ ਸੁਚਾਰੂ ਰਹੇ।

 

ਉਨ੍ਹਾਂ ਸਪੱਸ਼ਟ ਕੀਤਾ ਕਿ ਵਾਇਰਲ ਵੀਡੀਓ ‘ਚ ਦੱਸੀ ਜਾ ਰਹੀ ਹੁਲੜਬਾਜ਼ੀ ਵਰਗੀ ਕੋਈ ਵੀ ਘਟਨਾ ਪੁਲਿਸ ਦੇ ਧਿਆਨ ‘ਚ ਨਹੀਂ ਆਈ ਹੈ ਅਤੇ ਭਵਿੱਖ ‘ਚ ਵੀ ਕਿਸੇ ਨੂੰ ਹੁਲੜਬਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਪੁਲਿਸ ਕਾਲਜ ਦੇ ਬਾਹਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

 

ADCP ਨੇ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ‘ਚ ਕੋਈ ਵੀ ਵਿਅਕਤੀ ਕਾਲਜ ਦੇ ਬਾਹਰ ਹੁਲੜਬਾਜ਼ੀ ਕਰਦਾ ਜਾਂ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੂੰ ਅਪੀਲ ਹੈ ਕਿ ਅਫਵਾਹਾਂ ‘ਤੇ ਧਿਆਨ ਨਾ ਦੇਣ।