Director : Manvir Singh Walia
Editor : Jatin kumar Sahota
ਜਲੰਧਰ, 9 ਸਤੰਬਰ : Prime Punjab
ਪੁਲਿਸ ਕਮਿਸ਼ਨਰ ਸ੍ਰੀ ਸਤਿੰਦਰ ਸਿੰਘ IPS ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। DCP ਸਿਟੀ ਸ੍ਰੀ ਅਦਿੱਤਿਆ ਵਾਰੀਅਰ IPS ਅਤੇ ADCP-2 ਸ੍ਰੀਮਤੀ ਮਾਧਵੀ ਸ਼ਰਮਾ IPS ਦੀਆਂ ਹਦਾਇਤਾਂ ‘ਤੇ ਪੁਲਿਸ ਨੇ ਇੱਕ ਮੈਡੀਕਲ ਸਟੋਰ ‘ਤੇ ਛਾਪਾ ਮਾਰ ਕੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ।
ਇਹ ਛਾਪੇਮਾਰੀ ACP ਵੈਸਟ ਸ੍ਰੀ ਆਤਿਸ਼ ਭਾਟੀਆ PPS ਅਤੇ ਡਰੱਗ ਇੰਸਪੈਕਟਰ ਜਲੰਧਰ-2 ਸ੍ਰੀ ਅਮ੍ਰਿਤ ਬਾਂਸਲ ਦੀ ਨਿਗਰਾਨੀ ਹੇਠ SHO ਥਾਣਾ ਡਵੀਜ਼ਨ ਨੰਬਰ 05 ਜਸਬੀਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਮਿਤੀ 08.09.2026 ਨੂੰ ਬਸਤੀ ਅੱਡਾ ਚੌਕ ਤੋਂ ਸ਼ਹੀਨਾਈ ਪੈਲੇਸ ਵੱਲ ਜਾਂਦੇ ਹੋਏ ਟੀਮ ਨੇ ਮੁਹੱਲਾ ਨਿਊ ਅਸ਼ੋਕ ਨਗਰ ਸਥਿਤ ਗੌਰਵ ਮੈਡੀਕੋਜ਼ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਸਟੋਰ ‘ਤੇ ਮੌਜੂਦ ਮਾਲਕ ਸੌਰਭ ਜੋੜਾ ਪੁੱਤਰ ਅਨਿਲ ਕੁਮਾਰ ਵਾਸੀ ਮਕਾਨ ਨੰਬਰ WX-200 ਬਸਤੀ ਨੌਂ ਜਲੰਧਰ ਕੋਲੋਂ 1010 ਪ੍ਰੈਗਾਬਾਲਿਨ ਕੈਪਸੂਲ, 220 ਟਰਾਮਾਡੋਲ ਗੋਲੀਆਂ ਅਤੇ 27,200 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।
ਬਰਾਮਦਗੀ ਵਿੱਚ 800 SP-NYL 300 ਅਤੇ 210 SP-SHEF-TEC ਬ੍ਰਾਂਡ ਦੇ ਪ੍ਰੈਗਾਬਾਲਿਨ ਕੈਪਸੂਲ ਅਤੇ 220 Mitidol-100 ਟਰਾਮਾਡੋਲ ਦੀਆਂ ਗੋਲੀਆਂ ਸ਼ਾਮਲ ਹਨ, ਜੋ ਬਿਨਾਂ ਡਾਕਟਰੀ ਪਰਚੀ ਦੇ ਵੇਚੀਆਂ ਜਾ ਰਹੀਆਂ ਸਨ। ਡਰੱਗ ਇੰਸਪੈਕਟਰ ਦੀ ਰਿਪੋਰਟ ‘ਤੇ ਥਾਣਾ ਡਵੀਜ਼ਨ ਨੰਬਰ 5 ਵਿਖੇ ਮੁਕੱਦਮਾ ਨੰਬਰ 217 ਮਿਤੀ 08.09.2026 ਅ/ਧ 22/27A-61-85 NDPS ਐਕਟ ਅਤੇ 223 BNS ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਫੜਿਆ ਗਿਆ ਮੁਲਜ਼ਮ ਸੌਰਭ ਜੋੜਾ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ‘ਚ ਸ਼ਾਮਲ ਰਿਹਾ ਹੈ। ਉਸ ਖਿਲਾਫ ਪਹਿਲਾਂ ਵੀ ਥਾਣਾ ਡਵੀਜ਼ਨ ਨੰਬਰ 5 ‘ਚ ਮੁਕੱਦਮਾ ਨੰਬਰ 111 ਮਿਤੀ 12.08.2025 ਅ/ਧ 223 BNS ਤਹਿਤ ਕੇਸ ਦਰਜ ਹੈ। ਪੁਲਿਸ ਹੁਣ ਉਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਇਸ ਨੈਟਵਰਕ ਦੇ ਹੋਰ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।