Pages

Pages

ਜਲੰਧਰ ‘ਚ ਗੁਰਦੁਆਰਾ ਸਾਹਿਬ ‘ਚ ਲੁੱਟ ਦੀ ਕੋਸ਼ਿਸ਼ ਕਰਨ ਵਾਲਾ ਬਦਮਾਸ਼ ਮਾਨਵ ਉਰਫ ਲੋਹਾ ਕਾਬੂ, ASI ‘ਤੇ ਕੀਤਾ ਜਾਨਲੇਵਾ ਹਮਲਾ।

Director : Manvir Singh Walia 

Editor : Jatin Kumar Sahota 

ਜਲੰਧਰ, 9 ਸਤੰਬਰ : Prime Punjab 

ਕਮਿਸ਼ਨਰੇਟ ਜਲੰਧਰ ਦੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਗੁਰਦੁਆਰਾ ਸਾਹਿਬ ‘ਚ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਬਦਮਾਸ਼ ਨੂੰ ਕਾਬੂ ਕੀਤਾ ਹੈ। ਫੜੇ ਗਏ ਦੋਸ਼ੀ ਦੀ ਪਛਾਣ ਮਾਨਵ ਉਰਫ ਲੋਹਾ ਪੁੱਤਰ ਦੀਪਕ ਕੁਮਾਰ ਵਾਸੀ WD-249, ਅਲੀ ਮੁਹੱਲਾ ਜਲੰਧਰ ਵਜੋਂ ਹੋਈ ਹੈ।

 

ਇਹ ਮਾਮਲਾ 1 ਸਤੰਬਰ 2026 ਦੀ ਰਾਤ ਕਰੀਬ 1:45 ਵਜੇ ਦਾ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ, ਅਜੀਤ ਨਗਰ ਜਲੰਧਰ ਦੇ ਪ੍ਰਧਾਨ ਹਰਜੋਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ‘ਤੇ ਦਾਤਰ ਲੈ ਕੇ ਗੁਰੂ ਘਰ ‘ਚ ਆਏ ਅਤੇ ਮੇਨ ਗੇਟ ‘ਤੇ ਮੌਜੂਦ ਸੇਵਾਦਾਰ ਮੇਜਰ ਸਿੰਘ ‘ਤੇ ਹਮਲਾ ਕਰਕੇ ਲੁੱਟ ਦੀ ਕੋਸ਼ਿਸ਼ ਕੀਤੀ। ਇਸ ‘ਤੇ ਥਾਣਾ ਡਵੀਜ਼ਨ ਨੰਬਰ 4 ‘ਚ ਮੁਕੱਦਮਾ ਨੰਬਰ 117 ਮਿਤੀ 07.09.2026 ਅ/ਧ 109, 304(2), 3(5) BNS ਤਹਿਤ ਕੇਸ ਦਰਜ ਕੀਤਾ ਗਿਆ ਸੀ।

 

ਐਸ.ਐਚ.ਓ ਅਜਮੇਰ ਲਾਲ ਦੀ ਅਗਵਾਈ ‘ਚ ASI ਸੰਜੀਵ ਬਾਵਾ ਵੱਲੋਂ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ‘ਤੇ ਦੋਸ਼ੀ ਦਾ ਪਤਾ ਲਗਾਇਆ ਗਿਆ। ਜਦੋਂ ਪੁਲਿਸ ਪਾਰਟੀ ਦੋਸ਼ੀ ਨੂੰ ਫੜਨ ਲਈ ਰੇਡ ਕਰਨ ਗਈ ਤਾਂ ਦੋਸ਼ੀ ਮਾਨਵ ਉਰਫ ਲੋਹਾ ਨੇ ASI ਸੰਜੀਵ ਬਾਵਾ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਸਰਕਾਰੀ ਡਿਊਟੀ ‘ਚ ਵਿਘਨ ਪਾਇਆ। ਇਸ ਹਮਲੇ ‘ਚ ASI ਦੇ ਹੱਥ ‘ਤੇ ਸੱਟ ਲੱਗੀ। ਭੱਜਣ ਦੀ ਕੋਸ਼ਿਸ਼ ਦੌਰਾਨ ਡਿੱਗਣ ਨਾਲ ਦੋਸ਼ੀ ਵੀ ਜ਼ਖਮੀ ਹੋ ਗਿਆ। ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਇਸ ਘਟਨਾ ‘ਤੇ ਥਾਣਾ ਡਵੀਜ਼ਨ ਨੰਬਰ 4 ‘ਚ ਹੀ ਦੂਜਾ ਮੁਕੱਦਮਾ ਨੰਬਰ 118 ਮਿਤੀ 07.09.2026 ਅ/ਧ 109,221,115(2),132,351(3) BNS ਤਹਿਤ ਦਰਜ ਕੀਤਾ ਗਿਆ ਹੈ।

 

ਫੜਿਆ ਗਿਆ ਦੋਸ਼ੀ ਆਦਤਨ ਅਪਰਾਧੀ ਹੈ। ਉਸ ‘ਤੇ ਪਹਿਲਾਂ ਵੀ 4 ਮੁਕੱਦਮੇ ਦਰਜ ਹਨ, ਜਿਨ੍ਹਾਂ ‘ਚ ਲੁੱਟ-ਖੋਹ, ਲੜਾਈ-ਝਗੜਾ ਅਤੇ ਗੁੰਡਾਗਰਦੀ ਦੇ ਕੇਸ ਸ਼ਾਮਲ ਹਨ। ਪੁਲਿਸ ਨੇ ਦੋਸ਼ੀ ਕੋਲੋਂ ਇੱਕ ਲੋਹੇ ਦਾ ਚਾਕੂ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਹੋਰ ਲੁੱਟ ਦੀਆਂ ਵਾਰਦਾਤਾਂ ਅਤੇ ਉਸਦੇ ਸਾਥੀਆਂ ਬਾਰੇ ਪੁੱਛਗਿੱਛ ਜਾਰੀ ਹੈ।