Pages

Pages

ਜਲੰਧਰ ਦਿਹਾਤੀ ਪੁਲਿਸ ਦੀ ਮਨੁੱਖਤਾ ਭਰੀ ਮਿਸਾਲ – 10 ਸਾਲਾ ਗੁੰਮ ਬੱਚਾ 24 ਘੰਟੇ ‘ਚ ਲੱਭ ਪਰਿਵਾਰ ਨਾਲ ਮਿਲਾਇਆ।

ਜਲੰਧਰ, 11 ਸਤੰਬਰ : Prime Punjab 

ਜਲੰਧਰ ਦਿਹਾਤੀ ਪੁਲਿਸ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਇੱਕ 10 ਸਾਲਾ ਗੁੰਮਸ਼ੁਦਾ ਬੱਚੇ ਨੂੰ ਸਿਰਫ 24 ਘੰਟਿਆਂ ‘ਚ ਲੱਭ ਕੇ ਉਸਦੇ ਪਰਿਵਾਰ ਨਾਲ ਮਿਲਾ ਦਿੱਤਾ। ਇਹ ਕਾਰਵਾਈ SSP ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੀਤੀ ਗਈ।

 

ਬੱਚਾ 6 ਸਤੰਬਰ 2026 ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਪਰਿਵਾਰ ਨੇ ਭਾਲ ਕੀਤੀ ਪਰ ਨਾ ਮਿਲਣ ‘ਤੇ ਥਾਣਾ ਕਰਤਾਰਪੁਰ ‘ਚ ਸੂਚਨਾ ਦਿੱਤੀ। ਜਿਸ ‘ਤੇ ਪੁਲਿਸ ਨੇ ਮੁਕੱਦਮਾ ਨੰਬਰ 186 ਮਿਤੀ 09.09.2026 ਧਾਰਾ 127 BNS ਤਹਿਤ ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ।

 

ਪੁਲਿਸ ਚੌਂਕੀ ਕਿਸ਼ਨਗੜ੍ਹ, ਥਾਣਾ ਕਰਤਾਰਪੁਰ ਦੀ ਟੀਮ ਨੇ ਤਕਨੀਕੀ ਸਰਵੀਲੈਂਸ ਅਤੇ ਮੁਖਬਰਾਂ ਦੀ ਮਦਦ ਨਾਲ ਇਲਾਕੇ ‘ਚ ਲਗਾਤਾਰ ਸਰਚ ਅਭਿਆਨ ਚਲਾਇਆ। 24 ਘੰਟੇ ਦੀ ਅਣਥੱਕ ਮਿਹਨਤ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਲੱਭ ਲਿਆ ਗਿਆ ਅਤੇ ਉਸਦੇ ਨਾਨਾ ਬਲਵੀਰ ਰਾਮ ਦੇ ਹਵਾਲੇ ਕਰ ਦਿੱਤਾ ਗਿਆ।

 

SSP ਹਰਵਿੰਦਰ ਸਿੰਘ ਵਿਰਕ ਨੇ ਪੁਲਿਸ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨਾਲ ਜੁੜੇ ਮਾਮਲਿਆਂ ‘ਚ ਜਲੰਧਰ ਦਿਹਾਤੀ ਪੁਲਿਸ ਸਭ ਤੋਂ ਵੱਧ ਸੰਵੇਦਨਸ਼ੀਲਤਾ ਅਤੇ ਤਰਜੀਹ ਨਾਲ ਕੰਮ ਕਰਦੀ ਹੈ। ਪੁਲਿਸ ਦਾ ਮੁੱਖ ਟੀਚਾ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣਾ ਹੈ।