ਜਲੰਧਰ, 11 ਸਤੰਬਰ : Prime Punjab
ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਾਰੇ ਥਾਣਾ ਮੁਖੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਸਾਫ ਕਿਹਾ ਹੈ ਕਿ ਔਰਤਾਂ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਨੂੰ ਲੰਬਿਤ ਨਾ ਰੱਖਿਆ ਜਾਵੇ ਅਤੇ ਤੁਰੰਤ FIR ਦਰਜ ਕਰਕੇ ਕਾਰਵਾਈ ਕੀਤੀ ਜਾਵੇ।
CP ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਟਾਕਿੰਗ (ਲਗਾਤਾਰ ਪਿੱਛਾ ਕਰਨਾ), ਸਾਈਬਰ ਸਟਾਕਿੰਗ, ਵਟਸਐਪ ਜਾਂ ਇੰਸਟਾ ‘ਤੇ ਧਮਕੀ ਭਰੇ ਮੈਸੇਜ ਅਤੇ ਛੇੜਛਾੜ ਨੂੰ ਨਜ਼ਰਅੰਦਾਜ਼ ਨਾ ਕਰਨ। ਇਹ ਸੋਚ ਕੇ ਚੁੱਪ ਨਾ ਰਹੋ ਕਿ “ਛੱਡੋ ਪਰੇ”। ਤੁਹਾਡੀ ਇੱਕ ਸ਼ਿਕਾਇਤ ਵੱਡੇ ਹਾਦਸੇ ਨੂੰ ਰੋਕ ਸਕਦੀ ਹੈ।
ਪੁਲਿਸ ਨੇ ਦੋ ਅਹਿਮ ਨੰਬਰ ਜਾਰੀ ਕੀਤੇ ਹਨ – ਜਾਨ ਨੂੰ ਖਤਰਾ ਹੋਵੇ ਜਾਂ ਕੋਈ ਪਿੱਛਾ ਕਰ ਰਿਹਾ ਹੋਵੇ ਤਾਂ ਤੁਰੰਤ 112 (ERSS) ‘ਤੇ ਕਾਲ ਕਰੋ। ਜੇਕਰ ਕੋਈ ਆਨਲਾਈਨ ਪੈਸੇ ਦੀ ਮੰਗ ਕਰੇ, ਅਸ਼ਲੀਲ ਫੋਟੋ ਨਾਲ ਬਲੈਕਮੇਲ ਕਰੇ ਜਾਂ ਅਕਾਊਂਟ ਹੈਕ ਹੋਵੇ ਤਾਂ ਤੁਰੰਤ 1930 ਸਾਈਬਰ ਹੈਲਪਲਾਈਨ ‘ਤੇ ਰਿਪੋਰਟ ਕਰੋ। ਇਸ ਤੋਂ ਇਲਾਵਾ ਰਾਤ ਵੇਲੇ ਸੁਰੱਖਿਅਤ ਕੈਬ ਹੀ ਵਰਤੋ ਅਤੇ ਆਪਣੀ ਲਾਈਵ ਲੋਕੇਸ਼ਨ ਪਰਿਵਾਰ ਨਾਲ ਸ਼ੇਅਰ ਕਰੋ।
ਕਮਿਸ਼ਨਰੇਟ ਨੇ ਭਰੋਸਾ ਦਿਵਾਇਆ ਕਿ ਸ਼ਿਕਾਇਤ ਕਰਨ ਵਾਲੀ ਔਰਤ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਦੋਸ਼ੀ ‘ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ। ਪੁਲਿਸ ਦਾ ਨਾਅਰਾ ਹੈ – ਚੌਕਸ ਰਹੋ, ਤਿਆਰ ਰਹੋ, ਸੁਰੱਖਿਅਤ ਰਹੋ’।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।