ਜਲੰਧਰ, 12 ਸਤੰਬਰ : Prime Punjab
ਜਲੰਧਰ ਦੇ ਜੁਡੀਸ਼ੀਅਲ ਕੋਰਟ ਕੰਪਲੈਕਸ ‘ਚ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਹੈ। ਇਹ ਅਦਾਲਤ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਹੁਕਮਾਂ ‘ਤੇ ਡਿਸਟ੍ਰਿਕਟ ਲੀਗਲ ਸਰਵਿਸਜ਼ ਅਥਾਰਟੀ ਦੀ ਚੇਅਰਪਰਸਨ ਜੱਜ ਪ੍ਰਿਆ ਸੂਦ ਦੀ ਅਗਵਾਈ ‘ਚ ਹੋ ਰਹੀ ਹੈ। ਇਹ ਇਸ ਸਾਲ ਦੀ ਤੀਜੀ ਲੋਕ ਅਦਾਲਤ ਹੈ।
ਅੱਜ ਟ੍ਰੈਫਿਕ ਚਲਾਨ, ਚੈੱਕ ਬਾਊਂਸ (138), ਮੋਟਰ ਐਕਸੀਡੈਂਟ ਕਲੇਮ, ਫੌਜਦਾਰੀ ਅਤੇ ਦੀਵਾਨੀ ਕੇਸਾਂ ਦੀ ਸੁਣਵਾਈ ਹੋ ਰਹੀ ਹੈ। ਲੋਕਾਂ ਨੂੰ ਲੰਬੇ ਸਮੇਂ ਤੋਂ ਲਟਕ ਰਹੇ ਕੇਸਾਂ ਤੋਂ ਰਾਹਤ ਮਿਲੇਗੀ ਅਤੇ ਆਪਸੀ ਸਮਝੌਤੇ ਨਾਲ ਕੇਸ ਖਤਮ ਕੀਤੇ ਜਾ ਰਹੇ ਹਨ।
ਕੁੱਲ 25 ਬੈਂਚ ਬਣਾਏ ਗਏ ਹਨ – 21 ਜਲੰਧਰ ਸ਼ਹਿਰ ‘ਚ, 2 ਨਕੋਦਰ ਅਤੇ 2 ਫਿਲੌਰ ‘ਚ। ਅੱਜ 92,000 ਤੋਂ ਵੱਧ ਕੇਸਾਂ ਦੇ ਨਿਪਟਾਰੇ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਅਦਾਲਤਾਂ ‘ਤੇ ਬੋਝ ਘਟੇਗਾ।
ਜੱਜ ਪ੍ਰਿਆ ਸੂਦ ਨੇ ਦੱਸਿਆ ਕਿ ਅਗਲੀ ਸਪੈਸ਼ਲ ਲੋਕ ਅਦਾਲਤ 21 ਨਵੰਬਰ 2026 ਨੂੰ ਅਤੇ ਸਾਲ ਦੀ ਆਖਰੀ ਲੋਕ ਅਦਾਲਤ 12 ਦਸੰਬਰ 2026 ਨੂੰ ਲਗਾਈ ਜਾਵੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸੁਵਿਧਾ ਦਾ ਲਾਭ ਜ਼ਰੂਰ ਲੈਣ।




More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।