ਜਲੰਧਰ, 12 ਸਤੰਬਰ : Prime Punjab
ਪੰਜਾਬ ਪੁਲਿਸ ਲਈ ਵੱਡੀ ਖੁਸ਼ਖਬਰੀ ਹੈ। ਲੰਬੇ ਸਮੇਂ ਤੋਂ ਤਰੱਕੀ ਦੀ ਉਡੀਕ ਕਰ ਰਹੇ 70 ਇੰਸਪੈਕਟਰਾਂ ਨੂੰ ਸਰਕਾਰ ਨੇ ਡੀ.ਐਸ.ਪੀ. ਬਣਾ ਦਿੱਤਾ ਹੈ। ਗ੍ਰਹਿ ਵਿਭਾਗ ਅਤੇ ਨਿਆਂ ਵਿਭਾਗ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਹ ਤਰੱਕੀ 23 ਮਈ, 2025 ਨੂੰ ਹੋਈ ਕਮੇਟੀ ਦੀ ਸਿਫ਼ਾਰਿਸ਼ ‘ਤੇ ਕੀਤੀ ਗਈ ਹੈ। ਇਸ ‘ਚ ਜ਼ਿਲ੍ਹਾ ਕੈਡਰ ਦੇ 50 ਅਤੇ ਆਰਮਡ ਕੈਡਰ ਦੇ 20 ਇੰਸਪੈਕਟਰ ਸ਼ਾਮਲ ਹਨ। ਇਨ੍ਹਾਂ ਸਭ ਨੂੰ ਹੁਣ ਪੰਜਾਬ ਪੁਲਿਸ ਸੇਵਾ ਦੇ ਤਨਖਾਹ ਪੱਧਰ-18 ‘ਚ ਤਰੱਕੀ ਮਿਲੀ ਹੈ, ਜਿਸ ਦਾ ਤਨਖਾਹ ਸਕੇਲ 56,100 ਤੋਂ 1,77,500 ਰੁਪਏ ਤੱਕ ਹੈ।
ਸਰਕਾਰ ਨੇ ਸਾਫ਼ ਕੀਤਾ ਹੈ ਕਿ ਇਨ੍ਹਾਂ ਦੀ ਤਰੱਕੀ ਦਾ ਅਸਰ ਤੁਰੰਤ ਲਾਗੂ ਹੋਵੇਗਾ, ਪਰ ਇਹ 1 ਸਾਲ ਦੇ ਪ੍ਰੋਬੇਸ਼ਨ ਪੀਰੀਅਡ ਲਈ ਰਹੇਗੀ। ਜੇਕਰ ਸੀਨੀਆਰਤਾ ਸੂਚੀ ‘ਚ ਕੋਈ ਬਦਲਾਅ ਹੁੰਦਾ ਹੈ ਜਾਂ ਕਿਸੇ ਪੱਧਰ ‘ਤੇ ਕੋਈ ਇਤਰਾਜ਼ ਜਾਂ ਅਦਾਲਤੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਤਰੱਕੀ ‘ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ।
ਫਿਲਹਾਲ ਇਸ ਫੈਸਲੇ ਨਾਲ ਪੂਰੇ ਪੁਲਿਸ ਵਿਭਾਗ ‘ਚ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਕਾਫ਼ੀ ਸਮੇਂ ਤੋਂ ਤਰੱਕੀਆਂ ਰੁਕੀਆਂ ਹੋਈਆਂ ਸਨ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।