ਜਲੰਧਰ, 13 ਸਤੰਬਰ : Prime Punjab
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਨਕੇਲ ਕੱਸਦਿਆਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਸ੍ਰੀ ਸਤਿੰਦਰ ਸਿੰਘ IPS ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ADCP City-2 ਸ੍ਰੀਮਤੀ ਮਾਧਵੀ ਸ਼ਰਮਾ PPS ਤੇ ACP ਮਾਡਲ ਟਾਊਨ ਸ੍ਰੀ ਮਨਮੋਹਨ ਸਿੰਘ PPS ਦੀ ਨਿਗਰਾਨੀ ਹੇਠ, ਇੰਸਪੈਕਟਰ ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਦੀ ਟੀਮ ਨੇ ਇੱਕ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਦੋਸ਼ੀ ਦੀ ਪਛਾਣ ਅਨਿਲ ਉਰਫ਼ ਨੰਦੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਮਲਕੋ, ਥਾਣਾ ਲਾਂਬੜਾ, ਜਲੰਧਰ ਵਜੋਂ ਹੋਈ ਹੈ। ਮਾਮਲਾ 8 ਅਗਸਤ 2026 ਦਾ ਹੈ ਜਦੋਂ ਅਸ਼ੋਕ ਬੱਤਰਾ ਪੁੱਤਰ ਸਵ: ਰਾਮ ਪ੍ਰਕਾਸ਼ ਬੱਤਰਾ ਵਾਸੀ ਗਲੀ ਨੰ: 1, ਸ਼ਿਵ ਵਿਹਾਰ ਆਪਣੀ ਪਤਨੀ ਨਾਲ ਸਵੇਰੇ ਕਰੀਬ 8 ਵਜੇ ਸ਼ਿਵ ਵਿਹਾਰ ਨਾਲ ਲੱਗਦੇ ਗੁਰਮੀਤ ਨਗਰ ਦੇ ਗੇਟ ਕੋਲ ਸੈਰ ਕਰ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਨ੍ਹਾਂ ਦਾ ਰਸਤਾ ਰੋਕ ਕੇ ਦਾਤਰ ਕੱਢ ਕੇ ਮੌਤ ਦਾ ਡਰਾਵਾ ਦੇ ਕੇ ਜਬਰੀ ਲੁੱਟ ਦੀ ਕੋਸ਼ਿਸ਼ ਕੀਤੀ। ਰੌਲਾ ਪੈਣ ‘ਤੇ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸਨ।
ਇਸ ਸਬੰਧੀ ASI ਸਤਿੰਦਰ ਕੁਮਾਰ 846 ਦੀ ਸ਼ਿਕਾਇਤ ‘ਤੇ ਥਾਣਾ ਡਵੀਜ਼ਨ ਨੰ: 7 ‘ਚ ਮੁਕੱਦਮਾ ਨੰਬਰ 192 ਮਿਤੀ 09.08.2026 ਅ/ਧ 309(5), 109, 3(5) BNS Act ਤਹਿਤ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਤਫਤੀਸ਼ ਦੌਰਾਨ 8 ਸਤੰਬਰ 2026 ਨੂੰ ਲੋੜੀਂਦੇ ਦੋਸ਼ੀ ਅਨਿਲ ਉਰਫ਼ ਨੰਦੂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਫੜਿਆ ਗਿਆ ਦੋਸ਼ੀ ਕੋਈ ਨਵਾਂ ਅਪਰਾਧੀ ਨਹੀਂ, ਸਗੋਂ ਆਦਤਨ ਲੁਟੇਰਾ ਹੈ। ਉਸ ਖਿਲਾਫ ਪਹਿਲਾਂ ਵੀ ਲੁੱਟ-ਖੋਹ ਦੇ 4 ਮਾਮਲੇ ਦਰਜ ਹਨ – ਜਿਨ੍ਹਾਂ ‘ਚ ਮੁਕੱਦਮਾ ਨੰ: 111/2022 ਤੇ 212/2022 ‘ਚ 379-B, 34, 411 IPC, ਮੁਕੱਦਮਾ ਨੰ: 45/2023 ਅਤੇ ਨਵਾਂ ਮੁਕੱਦਮਾ ਨੰ: 116/2025 ਥਾਣਾ ਲਾਂਬੜਾ ਸ਼ਾਮਲ ਹੈ। ਪੁਲਿਸ ਹੁਣ ਉਸਦੇ ਦੂਜੇ ਸਾਥੀ ਦੀ ਭਾਲ ਕਰ ਰਹੀ ਹੈ ਅਤੇ ਜਲਦ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।