Pages

Pages

ਪੰਜਾਬ ‘ਚ ਸ਼ਰਮਨਾਕ ਘਟਨਾ – ਕਿਰਾਏਦਾਰ ਦੇ ਨਾਬਾਲਗ ਲੜਕੇ ‘ਤੇ 7 ਸਾਲਾ ਮਾਲਕ ਮਕਾਨ ਦੀ ਬੱਚੀ ਨਾਲ ਜਬਰ-ਜਨਾਹ ਦੇ ਦੋਸ਼, ਪੁਲਿਸ ਨੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ।

ਬੰਗਾ, 13 ਸਤੰਬਰ : Prime Punjab 

ਬੰਗਾ ਅਰੋੜਾ : ਕਿਰਾਏ ਦੇ ਮਕਾਨ ‘ਚ ਰਹਿ ਰਹੇ ਪਰਿਵਾਰ ਨਾਲ ਜੁੜੀ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਚੁਬਾਰੇ ‘ਚ ਕਿਰਾਏ ‘ਤੇ ਰਹਿ ਰਹੇ ਪ੍ਰਵਾਸੀ ਪਰਿਵਾਰ ਦੇ ਨਾਬਾਲਗ ਲੜਕੇ ਨੇ ਘਰ ਮਾਲਕ ਦੀ 7 ਸਾਲਾ ਬੱਚੀ ਨਾਲ ਘਿਨਾਉਣੀ ਹਰਕਤ ਕੀਤੀ ਹੈ। ਇਹ ਪਰਿਵਾਰ ਹੇਠਲੇ ਹਿੱਸੇ ‘ਚ ਰਹਿੰਦਾ ਹੈ ਜਦਕਿ ਕਿਰਾਏਦਾਰ ਪਰਿਵਾਰ ਉੱਪਰ ਚੁਬਾਰੇ ‘ਚ ਰਹਿੰਦਾ ਸੀ।

 

ਪੁਲਿਸ ਮੁਤਾਬਕ ਇਹ ਘਟਨਾ ਬੀਤੇ ਦਿਨ ਦੇਰ ਸ਼ਾਮ ਦੀ ਹੈ। ਦੋਸ਼ੀ ਨੇ ਬੱਚੀ ਨੂੰ ਖੇਡਣ ਦੇ ਬਹਾਨੇ ਚੁਬਾਰੇ ‘ਤੇ ਬੁਲਾਇਆ ਸੀ। ਇਸ ਘਟਨਾ ਦਾ ਪਤਾ ਵਿਦੇਸ਼ ‘ਚ ਬੈਠੀ ਬੱਚੀ ਦੀ ਦਾਦੀ ਨੂੰ ਲੱਗਾ ਜਿਸ ਨੇ ਤੁਰੰਤ ਗੁਆਂਢੀਆਂ ਨੂੰ ਫੋਨ ਕਰਕੇ ਬੱਚੀ ਬਾਰੇ ਪਤਾ ਕਰਨ ਲਈ ਕਿਹਾ। ਜਦੋਂ ਗੁਆਂਢੀ ਔਰਤ ਚੁਬਾਰੇ ‘ਤੇ ਪਹੁੰਚੀ ਤਾਂ ਮਾਮਲਾ ਸਾਹਮਣੇ ਆਇਆ। ਬੱਚੀ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ।

 

ਸ਼ਿਕਾਇਤ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਗਈ। ਪੁਲਿਸ ਨੇ ਗੁਆਂਢੀ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਬੱਚੀ ਦੀ ਸੁਰੱਖਿਆ ਅਤੇ ਕਾਉਂਸਲਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

 

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਉਂਕਿ ਪੀੜਤਾ ਅਤੇ ਦੋਸ਼ੀ ਦੋਵੇਂ ਨਾਬਾਲਗ ਹਨ, ਇਸ ਲਈ ਇਸ ਮਾਮਲੇ ‘ਚ ਪੋਕਸੋ ਐਕਟ ਅਤੇ ਜੁਵੇਨਾਈਲ ਜਸਟਿਸ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਬੱਚੀ ਦੀ ਪਛਾਣ ਗੁਪਤ ਰੱਖੀ ਜਾਵੇ ਅਤੇ ਕਿਰਾਏਦਾਰ ਰੱਖਣ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ।