ਜਲੰਧਰ, 14 ਸਤੰਬਰ : Prime Punjab
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ 60,582 FIR ਦਰਜ ਕਰਕੇ 708 ਵੱਡੀਆਂ ਮੱਛੀਆਂ ਸਮੇਤ 79,784 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰ ਵੱਡੀ ਮੱਛੀ ਕੋਲੋਂ 2 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ।
ਮਾਰਚ 2025 ਤੋਂ ਸਤੰਬਰ 2026 ਦਰਮਿਆਨ ਪੁਲਿਸ ਨੇ ਰਿਕਾਰਡ ਬਰਾਮਦਗੀ ਕੀਤੀ ਹੈ, ਜਿਸ ਵਿੱਚ 3,803 ਕਿਲੋ ਹੈਰੋਇਨ, 976 ਕਿਲੋ ਅਫੀਮ, 46 ਟਨ ਭੁੱਕੀ, 1,325 ਕਿਲੋ ਗਾਂਜਾ ਅਤੇ 78 ਲੱਖ ਨਸ਼ੀਲੀਆਂ ਗੋਲੀਆਂ ਸ਼ਾਮਲ ਹਨ। ਡੀਜੀਪੀ ਨੇ ਦੱਸਿਆ ਕਿ ਦੇਸ਼ ਭਰ ਦੀ ਕੁੱਲ ਹੈਰੋਇਨ ਬਰਾਮਦਗੀ ਵਿੱਚੋਂ 60% ਹਿੱਸਾ ਸਿਰਫ ਪੰਜਾਬ ਪੁਲਿਸ ਦਾ ਹੈ। ਵਿਗਿਆਨਕ ਜਾਂਚ ਨਾਲ ਸਜ਼ਾ ਦਰ 89% ਤੱਕ ਪਹੁੰਚ ਗਈ ਹੈ, 13,430 NDPS ਕੇਸਾਂ ‘ਚੋਂ 11,981 ‘ਚ ਸਜ਼ਾ ਹੋਈ ਹੈ।
ਨਸ਼ਾ ਤਸਕਰਾਂ ਦੀ ਕਮਰ ਤੋੜਨ ਲਈ ਪੁਲਿਸ ਨੇ ਵਿੱਤੀ ਸਰੋਤਾਂ ‘ਤੇ ਵੀ ਵਾਰ ਕੀਤਾ ਹੈ। NDPS ਐਕਟ ਦੀ ਧਾਰਾ 68-F ਤਹਿਤ 914 ਮਾਮਲਿਆਂ ਵਿੱਚ 366 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ 102 ਹਵਾਲਾ ਕਾਰੋਬਾਰੀ ਗ੍ਰਿਫਤਾਰ ਕਰਕੇ 11 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ ਜਿਸਨੇ AI ਅਧਾਰਿਤ PAIS ਸਿਸਟਮ ਲਾਗੂ ਕੀਤਾ, ਜਿਸ ਨਾਲ 4.60 ਕਰੋੜ ਤਲਾਸ਼ੀਆਂ ਅਤੇ 4 ਲੱਖ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ।
ਇਸ ਤੋਂ ਇਲਾਵਾ ਕਾਊਂਟਰ ਇੰਟੈਲੀਜੈਂਸ ਵਿੰਗ ਨੇ 16 ਮਾਰਚ 2022 ਤੋਂ ਹੁਣ ਤੱਕ 92 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 686 ਅੱਤਵਾਦੀ ਕਾਬੂ ਕੀਤੇ ਅਤੇ 952 ਡਰੋਨ ਜ਼ਬਤ ਕੀਤੇ ਹਨ। 599 ਪਿਸਤੌਲ, 54 ਰਾਈਫਲਾਂ, 131 ਹੈਂਡ ਗ੍ਰਨੇਡ, 38 ਟਿਫਿਨ ਬੰਬ ਅਤੇ 28 ਕਿਲੋ RDX ਵੀ ਬਰਾਮਦ ਹੋਇਆ। ਸਤੰਬਰ 2024 ਤੋਂ ਹੋਏ 43 ਅੱਤਵਾਦੀ ਹਮਲੇ ਵੀ ਰਿਕਾਰਡ ਸਮੇਂ ਵਿੱਚ ਹੱਲ ਕਰ ਲਏ ਗਏ ਅਤੇ 53 ਵੱਡੇ ਹਮਲੇ ਪਹਿਲਾਂ ਹੀ ਨਾਕਾਮ ਕਰ ਦਿੱਤੇ ਗਏ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।