Pages

Pages

ਜਲੰਧਰ DAV ਕਾਲਜ ਵਿਵਾਦ ‘ਚ ਵੱਡੀ ਕਾਰਵਾਈ – ਗਾਇਕ Nijjar ਖਿਲਾਫ FIR ਦਰਜ, SP ਮੁਖਤਿਆਰ ਰਾਏ ਨੇ ਦਿੱਤੀ ਸਖਤ ਚਿਤਾਵਨੀ।

ਜਲੰਧਰ, 16 ਸਤੰਬਰ : Prime Punjab 

ਜਲੰਧਰ,: DAV ਕਾਲਜ ‘ਚ ਗੰਨ ਕਲਚਰ ਪ੍ਰਮੋਟ ਕਰਨ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬੀ ਗਾਇਕ ਹਰਿੰਦਰ ਪਾਲ ਸਿੰਘ ਨਿੱਜਰ ਖਿਲਾਫ ਥਾਣਾ ਡਵੀਜ਼ਨ ਨੰਬਰ 1 ‘ਚ FIR ਨੰਬਰ 304/2026 ਦਰਜ ਕੀਤੀ ਗਈ ਹੈ। ਪੁਲਿਸ ਨੇ BNS ਦੀ ਧਾਰਾ 223, 190 ਅਤੇ Arms Act ਦੀ ਧਾਰਾ 25-30 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਇਹ ਸਾਰਾ ਵਿਵਾਦ DAV ਕਾਲਜ ‘ਚ ਨਿੱਜਰ ਦੇ ਨਵੇਂ ਗਾਣੇ ਦੀ ਸ਼ੂਟਿੰਗ ਦੌਰਾਨ ਹਥਿਆਰ ਲਹਿਰਾਉਣ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ ਸੀ। ਪ੍ਰੋਫੈਸਰ MP ਸਿੰਘ ਨੇ DC ਵਰਜੀਤ ਵਾਲੀਆ ਅਤੇ DAV ਮੈਨੇਜਮੈਂਟ ਦਿੱਲੀ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਸੀ ਕਿ ਸਿੱਖਿਆ ਸੰਸਥਾ ‘ਚ ਬੱਚਿਆਂ ਵਿਚਕਾਰ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੋ ਬਹੁਤ ਮੰਦਭਾਗਾ ਹੈ।

 

ਮਾਮਲੇ ‘ਤੇ SP ਮੁਖਤਿਆਰ ਰਾਏ ਨੇ ਸਪੱਸ਼ਟ ਕੀਤਾ ਕਿ ਸਮਾਜ ‘ਚ ਡਰ ਦਾ ਮਾਹੌਲ ਬਣਾਉਣ ਜਾਂ ਖੁੱਲ੍ਹੇਆਮ ਹਥਿਆਰ ਪ੍ਰਦਰਸ਼ਿਤ ਕਰਕੇ ਕਾਨੂੰਨ ਤੋੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰ ਕਲਚਰ ਖਤਮ ਕਰਨ ਲਈ ਸਖਤ ਹੈ ਤੇ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ‘ਚ ਸ਼ਾਮਲ ਲੋਕਾਂ ‘ਤੇ ਸਖਤ ਕਾਰਵਾਈ ਹੋਵੇਗੀ।

 

SP ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦਾ ਪ੍ਰਦਰਸ਼ਨ ਨਾ ਕਰਨ ਅਤੇ ਅਜਿਹੀ ਕਿਸੇ ਵੀ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਦੂਜੇ ਪਾਸੇ ਪ੍ਰੋਫੈਸਰ ਨੇ ਇਹ ਵੀ ਦੋਸ਼ ਲਾਇਆ ਸੀ ਕਿ ਕਾਲਜ ਪ੍ਰੋਫੈਸਰਾਂ ਨੂੰ 6 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਪਰ ਸ਼ੂਟਿੰਗ ਲਈ ਕਾਲਜ ਨੇ ਪੈਸੇ ਲਏ ਹਨ, ਜਿਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।