Pages

Pages

ਅੰਮ੍ਰਿਤਸਰ ‘ਚ ਕਾਨੂੰਨ ਵਿਵਸਥਾ ਦੀ ਧੱਜੀਆਂ – ਡਿਊਟੀ ‘ਤੇ ASI ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਥਾਣੇ ਤੋਂ 50 ਮੀਟਰ ਦੂਰ ਨੌਜਵਾਨ ਭੁੰਨਿਆ।

ਅੰਮ੍ਰਿਤਸਰ, 18 ਸਤੰਬਰ : Prime Punjab 

ਅੰਮ੍ਰਿਤਸਰ ‘ਚ ਇੱਕੋ ਰਾਤ ‘ਚ ਦੋ ਕਤਲਾਂ ਨਾਲ ਸਨਸਨੀ ਫੈਲ ਗਈ ਹੈ। ਭਗਤਾਂਵਾਲਾ ਦਾਣਾ ਮੰਡੀ ਨੇੜੇ ਗੇਟ ਹਕੀਮਾ ਥਾਣਾ ਅਧੀਨ PCR ‘ਤੇ ਤਾਇਨਾਤ ASI ਹਰਜੀਤ ਸਿੰਘ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਤਰਨਤਾਰਨ ਦੇ ਰਹਿਣ ਵਾਲੇ ਹਰਜੀਤ ਨੂੰ 3 ਗੋਲੀਆਂ ਲੱਗੀਆਂ ਅਤੇ ਹਸਪਤਾਲ ‘ਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

ਦੂਜੀ ਵਾਰਦਾਤ ਕੋਟ ਖਾਲਸਾ ਪੁਲਿਸ ਚੌਕੀ ਤੋਂ ਸਿਰਫ 50 ਮੀਟਰ ਦੀ ਦੂਰੀ ‘ਤੇ ਹੋਈ। 25 ਸਾਲਾ ਸਾਹਿਲ ਗਿੱਲ, ਜੋ Zomato ਡਿਲੀਵਰੀ ਦਾ ਕੰਮ ਕਰਦਾ ਸੀ ਅਤੇ ਜਿਸਦਾ 1 ਸਾਲ ਦਾ ਬੱਚਾ ਹੈ, ਨੂੰ ਰਾਤ 10:50 ਵਜੇ ਸਕੂਟਰ ਸਵਾਰਾਂ ਨੇ ਛਾਤੀ ‘ਚ ਗੋਲੀ ਮਾਰ ਕੇ ਮਾਰ ਦਿੱਤਾ। ਉਸਦਾ ਘਰ ਵਾਰਦਾਤ ਵਾਲੀ ਥਾਂ ਤੋਂ ਸਿਰਫ 40 ਕਦਮ ਦੂਰ ਸੀ।

 

DGP ਗੌਰਵ ਯਾਦਵ ਨੇ X ‘ਤੇ ASI ਹਰਜੀਤ ਸਿੰਘ ਦੀ ਸ਼ਹਾਦਤ ‘ਤੇ ਦੁੱਖ ਜਤਾਇਆ ਅਤੇ ਕਿਹਾ ਕਿ ਪੰਜਾਬ ਪੁਲਿਸ ਪਰਿਵਾਰ ਨਾਲ ਖੜ੍ਹੀ ਹੈ। ਮੁੱਖ ਮੰਤਰੀ ਵੱਲੋਂ ਸ਼ਹੀਦ ਪਰਿਵਾਰ ਲਈ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ 1 ਕਰੋੜ ਦਾ ਵਾਧੂ ਬੀਮਾ ਦੇਣ ਦਾ ਐਲਾਨ ਕੀਤਾ ਗਿਆ ਹੈ।

 

ਦੋਵਾਂ ਮਾਮਲਿਆਂ ‘ਚ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਹਮਲਾਵਰਾਂ ਦੀ ਭਾਲ ਲਈ CCTV ਖੰਗਾਲੇ ਜਾ ਰਹੇ ਹਨ। ਲਗਾਤਾਰ ਹੋ ਰਹੀਆਂ ਵਾਰਦਾਤਾਂ ਨਾਲ ਸ਼ਹਿਰ ‘ਚ ਲੋਕਾਂ ‘ਚ ਡਰ ਦਾ ਮਾਹੌਲ ਹੈ।