Pages

Pages

ਜਲੰਧਰ ‘ਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ – 25 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ, ਤਸਕਰ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ।

ਜਲੰਧਰ, 18 ਸਤੰਬਰ : Prime Punjabi 

ਸਹਾਇਕ ਕਮਿਸ਼ਨਰ (ਆਬਕਾਰੀ) ਡਾ. ਹਰਸਿਮਰਤ ਕੌਰ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਆਬਕਾਰੀ ਅਫਸਰ (ਪੱਛਮੀ-ਬੀ) ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਆਬਕਾਰੀ ਵਿਭਾਗ ਨੇ ਦੇਰ ਰਾਤ ਵੱਡੀ ਕਾਰਵਾਈ ਕੀਤੀ ਹੈ। ਇੰਸਪੈਕਟਰ ਮਨਜੀਤ ਸਿੰਘ ਅਤੇ ਸੋਉਮਤ ਮਾਹੀ ਦੀ ਟੀਮ ਨੇ ਬਸਤੀ ਬਾਵਾ ਖੇਲ ਪੁਲਿਸ ਨਾਲ ਮਿਲ ਕੇ 18 ਸਤੰਬਰ ਦੀ ਰਾਤ 1:30 ਵਜੇ ਕਪੂਰਥਲਾ ਰੋਡ ‘ਤੇ ਨਾਕਾ ਲਾਇਆ।

ਗੁਪਤ ਸੂਚਨਾ ‘ਤੇ ਲਾਏ ਨਾਕੇ ਦੌਰਾਨ ਇੱਕ ਚਿੱਟੀ ਸਕਾਰਪੀਓ (ਨੰ. PB08FM5862) ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਡਰਾਈਵਰ ਗੱਡੀ ਭਜਾ ਕੇ ਲੈ ਗਿਆ। ਆਬਕਾਰੀ ਟੀਮ ਨੇ ਪਿੱਛਾ ਕੀਤਾ ਤਾਂ ਮੁਲਜ਼ਮ ਧਰਮਿੰਦਰ ਉਰਫ਼ ਮਾਂਗਾ ਪੁੱਤਰ ਰਾਕੇਸ਼ ਕੁਮਾਰ ਵਾਸੀ ਮਧੂਬਨ ਕਲੋਨੀ, ਬਸਤੀ ਬਾਵਾ ਖੇਲ, ਹਨੇਰੇ ਦਾ ਫਾਇਦਾ ਚੁੱਕ ਕੇ ਮਧੂਬਨ ਸਕੂਲ ਨੇੜੇ ਗੱਡੀ ਛੱਡ ਕੇ ਫਰਾਰ ਹੋ ਗਿਆ।

 

ਛੱਡੀ ਗਈ ਗੱਡੀ ਦੀ ਤਲਾਸ਼ੀ ਲੈਣ ‘ਤੇ ਉਸ ‘ਚੋਂ 25 ਪੇਟੀਆਂ (240 ਬੋਤਲਾਂ ਅਤੇ 250 ਨਿੱਪਾਂ) ਪੰਜਾਬ ਕਿੰਗ ਵਿਸਕੀ ਬਰਾਮਦ ਹੋਈ। ਬਰਾਮਦ ਕੀਤੀ ਸ਼ਰਾਬ ‘ਤੇ ਟਰੈਕ ਐਂਡ ਟਰੇਸ ਹੋਲੋਗ੍ਰਾਮ ਅਤੇ ਬੈਚ ਨੰਬਰ ਨਹੀਂ ਸਨ, ਜਿਸ ਤੋਂ ਇਹ ਸਾਫ ਹੈ ਕਿ ਇਹ ਨਜਾਇਜ਼ ਸ਼ਰਾਬ ਸੀ।

ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ‘ਚ FIR ਨੰ. 279 ਮਿਤੀ 18.09.2026 ਦਰਜ ਕਰ ਲਈ ਗਈ ਹੈ। ਪੁਲਿਸ ਫਰਾਰ ਮੁਲਜ਼ਮ ਦੀ ਭਾਲ ਕਰ ਰਹੀ ਹੈ ਅਤੇ ਜਾਂਚ ਜਾਰੀ ਹੈ।