Pages

Pages

ਜਲੰਧਰ ‘ਚ ਖੁਸ਼ੀ ਦੀ ਖ਼ਬਰ – ਗੀਤਾ ਕਲੋਨੀ ਤੋਂ ਲਾਪਤਾ 14 ਸਾਲਾ ਅਰਜੁਨ 3 ਦਿਨਾਂ ਬਾਅਦ ਸੁਰੱਖਿਅਤ ਮਿਲਿਆ।

ਜਲੰਧਰ, 20 ਸਤੰਬਰ : Prime Punjab 

ਜਲੰਧਰ ਦੀ ਗੀਤਾ ਕਲੋਨੀ ‘ਚ ਰਹਿੰਦੇ ਪਰਿਵਾਰ ਲਈ ਰਾਹਤ ਭਰੀ ਖ਼ਬਰ ਹੈ। 3 ਦਿਨ ਪਹਿਲਾਂ ਲਾਪਤਾ ਹੋਇਆ 14 ਸਾਲਾ ਅਰਜੁਨ ਆਖਿਰਕਾਰ ਸਹੀ-ਸਲਾਮਤ ਮਿਲ ਗਿਆ ਹੈ। ਬੱਚੇ ਦੇ ਘਰ ਪਰਤਣ ਨਾਲ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।

 

ਅਰਜੁਨ ਸ਼ੁੱਕਰਵਾਰ ਸਵੇਰੇ 10 ਵਜੇ ਆਪਣੀ ਸਾਈਕਲ ਲੈ ਕੇ ਪਾਰਕ ‘ਚ ਖੇਡਣ ਗਿਆ ਸੀ। ਰੋਜ਼ ਵਾਂਗ ਉਹ ਗੁਆਂਢ ਦੇ ਬੱਚਿਆਂ ਨਾਲ ਖੇਡਣ ਗਿਆ, ਪਰ ਦੇਰ ਸ਼ਾਮ ਤੱਕ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਦੀ ਚਿੰਤਾ ਵਧ ਗਈ।

 

ਪਰਿਵਾਰ ਨੇ ਪਹਿਲਾਂ ਆਪਣੇ ਪੱਧਰ ‘ਤੇ ਪਾਰਕ, ਗਲੀ-ਮੁਹੱਲੇ ਅਤੇ ਰਿਸ਼ਤੇਦਾਰਾਂ ਕੋਲ ਭਾਲ ਕੀਤੀ। ਕੋਈ ਸੁਰਾਗ ਨਾ ਮਿਲਣ ‘ਤੇ ਥਾਣਾ ਭਾਰਗਵ ਕੈਂਪ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।

 

ਹੁਣ ਅਰਜੁਨ ਦੇ ਮਿਲਣ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ। ਦੂਜੇ ਪਾਸੇ ਪੁਲਿਸ ਬੱਚੇ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ 3 ਦਿਨ ਕਿੱਥੇ ਰਿਹਾ ਅਤੇ ਕਿਸ ਕਾਰਨ ਘਰ ਨਹੀਂ ਪਰਤਿਆ।