Pages

Pages

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਸਫਲਤਾ – 4 ਸਾਲਾ ਬੱਚੇ ਨੂੰ ਅਗਵਾ ਕਰਨ ਵਾਲਾ ਗਿਰੋਹ ਕਾਬੂ, 8 ਘੰਟਿਆਂ ‘ਚ ਬੱਚਾ ਬਰਾਮਦ।

ਜਲੰਧਰ, 21 ਸਤੰਬਰ  : Prime Punjab 

ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਸਤਿੰਦਰ ਸਿੰਘ IPS ਦੇ ਹੁਕਮਾਂ ‘ਤੇ ਵੱਡੀ ਕਾਰਵਾਈ ਕੀਤੀ ਗਈ। DCP ਸਿਟੀ ਆਦਿਤਿਆ ਵਾਰੀਅਰ, ADCP ਜ਼ੋਨ-2 ਮਾਧਵੀ ਸ਼ਰਮਾ ਅਤੇ ACP ਵੈਸਟ ਆਤਿਸ਼ ਭਾਟੀਆ ਦੀ ਨਿਗਰਾਨੀ ਹੇਠ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ 4 ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਗਿਰੋਹ ਨੂੰ ਟਰੇਸ ਕੀਤਾ। ਪੁਲਿਸ ਨੇ ਸਿਰਫ 8 ਘੰਟਿਆਂ ‘ਚ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਕੇ ਪਰਿਵਾਰ ਹਵਾਲੇ ਕਰ ਦਿੱਤਾ।

 

17 ਸਤੰਬਰ 2026 ਨੂੰ SHO ਸਬ-ਇੰਸਪੈਕਟਰ ਗੁਰਦੀਪ ਚੰਦ ਅਤੇ ਚੌਂਕੀ ਲਾਡਰਾ ਕੰਪਲੈਕਸ ਇੰਚਾਰਜ ASI ਸੁਖਦੇਵ ਚੰਦ ਨੇ FIR ਨੰਬਰ 277 ਧਾਰਾ 140(3), 3(5) BNS ਤਹਿਤ ਥਾਣਾ ਬਸਤੀ ਬਾਵਾ ਖੇਲ ‘ਚ ਕੇਸ ਦਰਜ ਕੀਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਬੱਚੇ ਨੂੰ ਚਾਈਲਡ ਟ੍ਰੈਫਿਕਿੰਗ ਦੀ ਨੀਅਤ ਨਾਲ ਅਗਵਾ ਕੀਤਾ ਸੀ। ਪੁਲਿਸ ਨੇ 24 ਘੰਟਿਆਂ ‘ਚ ਪੂਰੇ ਗਿਰੋਹ ਨੂੰ ਟਰੇਸ ਕਰ ਲਿਆ।

 

ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ 72 ਘੰਟਿਆਂ ‘ਚ ਮੁੱਖ ਦੋਸ਼ੀ ਰਜਤ ਰੱਤੂ ਉਰਫ਼ ਰੌਕੀ ਪੁੱਤਰ ਸਵਰਗੀ ਰਮੇਸ਼ ਪਾਲ ਵਾਸੀ ਮਾਦੜ, ਥਾਣਾ ਆਦਮਪੁਰ, ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਗ੍ਰਿਫ਼ਤਾਰ ਕਰ ਲਿਆ। ਵਾਰਦਾਤ ‘ਚ ਵਰਤੀ ਗਈ ਬਿਨਾਂ ਨੰਬਰੀ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ਵੀ ਬਰਾਮਦ ਹੋ ਗਈ ਹੈ।

 

ਫਿਲਹਾਲ ਮਾਮਲੇ ਦੀ ਜਾਂਚ ਹਰ ਪੱਖ ਤੋਂ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਦੂਜੇ ਫਰਾਰ ਦੋਸ਼ੀ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਜੇ ਜਾਂਚ ਦੌਰਾਨ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਵੀ ਸਬੂਤਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।