Pages

Pages

ਸਿੱਧ ਬਾਬਾ ਸੋਢਲ ਮੇਲੇ ‘ਤੇ ਸਖ਼ਤ ਸੁਰੱਖਿਆ – ਜਲੰਧਰ ‘ਚ 1000 ਪੁਲਸ ਮੁਲਾਜ਼ਮ ਤਾਇਨਾਤ, ਚੱਪੇ-ਚੱਪੇ ‘ਤੇ CCTV ਨਜ਼ਰ।

ਜਲੰਧਰ, 21 ਸਤੰਬਰ : Prime Punjab 

ਜਲੰਧਰ ‘ਚ ਉੱਤਰੀ ਭਾਰਤ ਦੇ ਪ੍ਰਸਿੱਧ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਹਾਈ ਅਲਰਟ ‘ਤੇ ਹੈ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦੇ ਹੁਕਮ ਦਿੱਤੇ ਹਨ।

ਮੇਲੇ ਦੌਰਾਨ ਮੇਲਾ ਮਾਰਗ ਤੇ ਮੰਦਿਰ ਕੰਪਲੈਕਸ ਦੇ ਆਲੇ-ਦੁਆਲੇ ਕਰੀਬ 1000 ਮੁਲਾਜ਼ਮ 12-12 ਘੰਟੇ ਦੀਆਂ ਦੋ ਸ਼ਿਫਟਾਂ ‘ਚ ਡਿਊਟੀ ਦੇਣਗੇ। ਸ਼ੱਕੀ ਵਿਅਕਤੀਆਂ ਤੇ ਜੇਬਕਤਰਿਆਂ ‘ਤੇ ਨਜ਼ਰ ਰੱਖਣ ਲਈ ਸਿਵਲ ਕੱਪੜਿਆਂ ‘ਚ ਵੀ ਪੁਲਸ ਤਾਇਨਾਤ ਰਹੇਗੀ।

 

ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਟ੍ਰੈਫਿਕ ਰੂਟ ਪਲਾਨ ਜਾਰੀ ਹੋਵੇਗਾ ਅਤੇ ਥਾਂ-ਥਾਂ ਬੈਰੀਕੇਡਿੰਗ ਕੀਤੀ ਜਾਵੇਗੀ। ਮੰਦਿਰ ਦੇ ਸਾਹਮਣੇ ਪੁਲਸ ਕੰਟਰੋਲ ਰੂਮ ਬਣੇਗਾ ਅਤੇ ਗੁਪਤ ਥਾਵਾਂ ‘ਤੇ CCTV ਕੈਮਰੇ ਲਾਏ ਜਾਣਗੇ, ਜਿਨ੍ਹਾਂ ਦੀ ਸਿੱਧੀ ਨਿਗਰਾਨੀ ਕੰਟਰੋਲ ਰੂਮ ਤੋਂ ਹੋਵੇਗੀ।

ਇਸ ਤੋਂ ਪਹਿਲਾਂ DCP ਮਨਪ੍ਰੀਤ ਸਿੰਘ ਢਿੱਲੋਂ ਨੇ ਮੰਦਿਰ ਕੰਪਲੈਕਸ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਕਮਿਸ਼ਨਰ ਨੇ ਸਾਫ ਕਿਹਾ – ਡਿਊਟੀ ‘ਚ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ।