ਜਲੰਧਰ, 22 ਸਤੰਬਰ : Prime Punjab
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਸ਼ਹੂਰ ਪੰਜਾਬੀ ਯੂਟਿਊਬਰ ਮਨਪ੍ਰੀਤ ਸਿੰਘ ਉਰਫ ਮਨੀ ਸ਼ੇਕਰ ਅਤੇ ਉਸਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ 2 ਦਿਨ ਦਾ ਰਿਮਾਂਡ ਲਿਆ ਸੀ। ਰਿਮਾਂਡ ਖਤਮ ਹੋਣ ‘ਤੇ ਅੱਜ ਫਿਰ ਅਦਾਲਤ ‘ਚ ਪੇਸ਼ ਕੀਤਾ ਗਿਆ। ਪੁਲਿਸ ਨੇ 4 ਦਿਨ ਦੇ ਰਿਮਾਂਡ ਦੀ ਮੰਗ ਕੀਤੀ, ਪਰ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ 3 ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗਿਰੋਹ ਦੇ ਹੋਰ ਮੈਂਬਰਾਂ ਬਾਰੇ ਪੁੱਛਗਿੱਛ ਕਰਨੀ ਬਾਕੀ ਹੈ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਸ਼ੇਕਰ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਅੱਟੀ ਬਾਜਾ ਫਿਲੌਰ, ਦਿਲਪ੍ਰੀਤ ਸਿੰਘ ਪੁੱਤਰ ਗੁਰਨੇਕ ਸਿੰਘ ਵਾਸੀ ਧਰਮ ਸਿੰਘ ਵਾਲਾ ਮੋਗਾ ਅਤੇ ਮੇਹਰ ਸਿੰਘ ਉਰਫ ਪ੍ਰਿੰਸ ਪੁੱਤਰ ਲਖਵਿੰਦਰ ਸਿੰਘ ਵਾਸੀ ਨਿਊ ਆਜ਼ਾਦ ਨਗਰ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਵਿਦੇਸ਼ ‘ਚ ਬਣੀਆਂ 5 ਪਿਸਤੌਲਾਂ ਬਰਾਮਦ ਕੀਤੀਆਂ ਸਨ।
ਪੁਲਿਸ ਮੁਤਾਬਕ ਬਰਾਮਦ ਹਥਿਆਰਾਂ ‘ਚ GLOCK 19 Gen4 ਆਸਟਰੀਆ 9x19mm ਸਮੇਤ 3 ਜਿੰਦਾ ਤੇ 2 ਖਾਲੀ ਕਾਰਤੂਸ, Cugir Romania Model TT-C 7.62x25mm, Walther Carl Walther ਜਰਮਨ ਮੇਡ ਪਿਸਤੌਲ ਅਤੇ 2 ਹੋਰ ਬਿਨਾਂ ਨਿਸ਼ਾਨ ਵਾਲੀਆਂ ਪਿਸਤੌਲਾਂ ਸ਼ਾਮਲ ਹਨ। ਕੁੱਲ 5 ਪਿਸਤੌਲਾਂ ਅਤੇ ਕਾਰਤੂਸ ਕਬਜ਼ੇ ‘ਚ ਲਏ ਗਏ ਹਨ।
ਇਹ ਕਾਰਵਾਈ 18 ਸਤੰਬਰ ਨੂੰ ਸਦਰ ਥਾਣੇ ਦੇ SHO ਸਬ-ਇੰਸਪੈਕਟਰ ਬਲਕਰਨ ਸਿੰਘ ਦੀ ਦੇਖ-ਰੇਖ ‘ਚ ਚੌਕੀ ਜੰਡਿਆਲਾ ਦੇ ਇੰਚਾਰਜ SI ਨਰਿੰਦਰ ਮੋਹਨ ਨੇ ਜੰਡਿਆਲਾ ਮੋੜ ‘ਤੇ ਨਾਕੇ ਦੌਰਾਨ ਕੀਤੀ ਸੀ। PB-08-GB-1101 ਨੰਬਰ ਦੀ ਸਕਾਰਪੀਓ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਬਿਨਾਂ ਦਾੜ੍ਹੀ ਵਾਲੇ ਵਿਅਕਤੀ (ਮਨੀ ਸ਼ੇਕਰ) ਨੇ ਪਿਸਤੌਲ ਕੱਢ ਕੇ SI ‘ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ 2 ਫਾਇਰ ਕੀਤੇ ਜੋ ਢਾਬੇ ਦੀ ਕੰਧ ‘ਤੇ ਲੱਗੇ। ਪੁਲਿਸ ਨੇ ਮੌਕੇ ‘ਤੇ ਦੋਵਾਂ ਨੂੰ ਕਾਬੂ ਕਰ ਲਿਆ ਸੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।