ਜਲੰਧਰ, 22 ਸਤੰਬਰ : Prime Punjab
ਜਲੰਧਰ ‘ਚ ਕੱਲ੍ਹ ਵੱਡਾ ਸਿਆਸੀ ਐਲਾਨ ਹੋਣ ਵਾਲਾ ਹੈ। ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਪੱਲਾ ਫੜਨ ਜਾ ਰਹੇ ਹਨ।
ਸੂਤਰਾਂ ਮੁਤਾਬਕ ਅੱਜ ਅਟਵਾਲ ਕਲੋਨੀ ‘ਚ ਪਾਰਟੀ ਦੇ ਵੱਡੇ ਆਗੂ ਮਨਪ੍ਰੀਤ ਇਆਲੀ, ਬਾਪੂ ਤਰਸੇਮ ਸਿੰਘ, ਬਾਬੂ ਬਰਾੜ ਤੇ ਸਾਬਕਾ DSP ਸੇਖੋਂ ਨੇ ਨਿਰੰਜਨ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ, ਜਿਸ ‘ਚ ਸ਼ਮੂਲੀਅਤ ਫਾਈਨਲ ਹੋ ਗਈ। ਕੱਲ੍ਹ ਪ੍ਰੈਸ ਕਾਨਫਰੰਸ ‘ਚ ਅਧਿਕਾਰਤ ਤੌਰ ‘ਤੇ ਐਲਾਨ ਹੋਵੇਗਾ।
ਪਾਰਟੀ ਅੰਦਰੋਂ ਖ਼ਬਰ ਹੈ ਕਿ ਨਿਰੰਜਨ ਸਿੰਘ ਨੂੰ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ। ਪਾਰਟੀ ਨੂੰ ਉਮੀਦ ਹੈ ਕਿ ਇਮਾਨਦਾਰ ਅਫਸਰ ਦੀ ਛਵੀ ਨਾਲ ਦੋਆਬੇ ‘ਚ ਵੋਟ ਬੈਂਕ ਮਜ਼ਬੂਤ ਹੋਵੇਗਾ।
ਦੱਸ ਦੇਈਏ ਕਿ ਨਿਰੰਜਨ ਸਿੰਘ ਉਹੀ ਅਫਸਰ ਹਨ ਜਿਨ੍ਹਾਂ ਨੇ ਡਰੱਗ ਮਾਮਲੇ ‘ਚ ਵੱਡੇ ਅਕਾਲੀ ਆਗੂਆਂ ਤੋਂ ਪੁੱਛਗਿੱਛ ਕੀਤੀ ਸੀ, ਜਿਸ ਤੋਂ ਬਾਅਦ 2015 ‘ਚ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।