Pages

Pages

ਜਲੰਧਰ ਦਿਹਾਤੀ ਪੁਲਿਸ ਦਾ ਨਸ਼ਿਆਂ ‘ਤੇ ਵੱਡਾ ਵਾਰ – ਕਰਤਾਰਪੁਰ ‘ਚ 5 FIR, 20 ਗ੍ਰਿਫ਼ਤਾਰ, 139 ਨਸ਼ੀਲੀਆਂ ਗੋਲੀਆਂ ਬਰਾਮਦ।

ਜਲੰਧਰ, 23 ਸਤੰਬਰ : Prime Punjab 

ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਸਬ-ਡਵੀਜ਼ਨ ਕਰਤਾਰਪੁਰ ਵਿੱਚ ਵੱਡੀ ਕਾਰਵਾਈ ਕੀਤੀ। SSP ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਤੇ DSP ਕਰਤਾਰਪੁਰ ਨਰਿੰਦਰ ਸਿੰਘ ਔਜਲਾ ਦੀ ਅਗਵਾਈ ਹੇਠ 23 ਸਤੰਬਰ 2026 ਨੂੰ ਕੀਤੀ ਗਈ ਇਸ ਕਾਰਵਾਈ ‘ਚ ਕੁੱਲ 05 FIR ਦਰਜ ਕਰਕੇ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਥਾਣਾ ਕਰਤਾਰਪੁਰ ਵਿਖੇ ਦਰਜ 2 ਮਾਮਲਿਆਂ ‘ਚ 09 ਮੁਲਜ਼ਮਾਂ ਤੋਂ 139 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। FIR ਨੰ 196 ‘ਚ 05 ਮੁਲਜ਼ਮਾਂ ਤੋਂ 81 ਗੋਲੀਆਂ ਅਤੇ FIR ਨੰ 198 ‘ਚ 04 ਮੁਲਜ਼ਮਾਂ ਤੋਂ 58 ਗੋਲੀਆਂ ਫੜੀਆਂ ਗਈਆਂ। ਦੋਵੇਂ ਮਾਮਲੇ NDPS ਐਕਟ ਦੀ ਧਾਰਾ 22-61-85 ਤਹਿਤ ਦਰਜ ਕੀਤੇ ਗਏ।

ਥਾਣਾ ਮਕਸੂਦਾਂ ਵਿਖੇ FIR ਨੰ 165 ਅਤੇ 164 ‘ਚ 07 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਲਾਈਟਰ, ਸਿਲਵਰ ਫੋਇਲ ਅਤੇ ਨਸ਼ਾ ਵਰਤਣ ਦਾ ਸਮਾਨ ਬਰਾਮਦ ਕੀਤਾ ਗਿਆ, ਜਦਕਿ ਥਾਣਾ ਲਾਂਬੜਾ ਦੀ FIR ਨੰ 111 ‘ਚ 04 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਸਾਰੇ ਮਾਮਲੇ NDPS ਐਕਟ ਦੀ ਧਾਰਾ 27-61-85 ਤਹਿਤ ਦਰਜ ਹਨ।

ਪੁਲਿਸ ਵੱਲੋਂ ਸਿਰਫ਼ ਸਪਲਾਇਰਾਂ ‘ਤੇ ਹੀ ਨਹੀਂ, ਨਸ਼ਾ ਪੀੜਤਾਂ ਦੇ ਪੁਨਰਵਾਸ ‘ਤੇ ਵੀ ਫੋਕਸ ਕੀਤਾ ਜਾ ਰਿਹਾ ਹੈ। ਹੁਣ ਤੱਕ ਕਰਤਾਰਪੁਰ ਸਬ-ਡਵੀਜ਼ਨ ਦੇ 04 ਨਸ਼ਾ ਪੀੜਤਾਂ (ਲਾਂਬੜਾ ਦੇ 02, ਮਕਸੂਦਾਂ ਦੇ 02) ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ। SSP ਵਿਰਕ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

✅ ਕੁੱਲ 05 FIR – 20 ਗ੍ਰਿਫ਼ਤਾਰ

✅ 139 ਨਸ਼ੀਲੀਆਂ ਗੋਲੀਆਂ ਬਰਾਮਦ (ਕਰਤਾਰਪੁਰ)

✅ 04 ਨਸ਼ਾ ਪੀੜਤਾਂ ਦਾ ਇਲਾਜ ਸ਼ੁਰੂ