ਚੰਡੀਗੜ੍ਹ, 25 ਸਤੰਬਰ : Prime Punjab
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅੱਜ ਫਿਰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਸਵੇਰੇ-ਸਵੇਰੇ ਰਜਿਸਟਰਾਰ ਦੀ ਅਧਿਕਾਰਤ ਈ-ਮੇਲ ‘ਤੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਆਈ, ਜਿਸ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ ‘ਚ ਹੜਕੰਪ ਮੱਚ ਗਿਆ।
ਧਮਕੀ ਮਿਲਦੇ ਹੀ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਲਿਆ। ਹਾਈਕੋਰਟ ‘ਚ ਐਂਟਰੀ ਬੰਦ ਕਰ ਦਿੱਤੀ ਗਈ ਅਤੇ ਸੁਰੱਖਿਆ ਘੇਰਾ ਹੋਰ ਸਖਤ ਕਰ ਦਿੱਤਾ ਗਿਆ। ਵਕੀਲਾਂ ਅਤੇ ਸਟਾਫ ਨੂੰ ਵੀ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।
ਮੌਕੇ ‘ਤੇ ਬੰਬ ਨਿਰੋਧਕ ਦਸਤਾ, ਡਾਗ ਸਕੁਐਡ ਅਤੇ ਚੰਡੀਗੜ੍ਹ ਪੁਲਿਸ ਦੀ ਟੀਮ ਸਰਚ ਅਪਰੇਸ਼ਨ ‘ਚ ਲੱਗੀ ਹੋਈ ਹੈ। ਕੋਰਟ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹਾਈਕੋਰਟ ਨੂੰ ਪਹਿਲਾਂ ਵੀ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜੋ ਜ਼ਿਆਦਾਤਰ ਫਰਜ਼ੀ ਨਿਕਲੀਆਂ। ਫਿਲਹਾਲ ਅਧਿਕਾਰਤ ਪੁਸ਼ਟੀ ਦਾ ਇੰਤਜ਼ਾਰ ਹੈ ਅਤੇ ਸਾਈਬਰ ਟੀਮ ਈ-ਮੇਲ ਦੇ ਸੋਰਸ ਦਾ ਪਤਾ ਲਗਾ ਰਹੀ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।